Wednesday, 23 October 2024
23 October 2024 New Zealand

11 ਕਿਲੋਮੀਟਰ ਚੌੜੇ ਘੇਰੇ ਨਾਲ ਅੱਗੇ ਵੱਧ ਰਹੀ ਵਾਇਕਾਟੋ ਵਿੱਚ ਲੱਗੀ ਬੇਕਾਬੂ ਅੱਗ

ਹੁਣ ਤੱਕ 500 ਹੈਕਟੇਅਰ ਤੋਂ ਵਧੇਰੇ ਜਮੀਨ ਸੜ੍ਹਕੇ ਹੋਈ ਸੁਆਹ
11 ਕਿਲੋਮੀਟਰ ਚੌੜੇ ਘੇਰੇ ਨਾਲ ਅੱਗੇ ਵੱਧ ਰਹੀ ਵਾਇਕਾਟੋ ਵਿੱਚ ਲੱਗੀ ਬੇਕਾਬੂ ਅੱਗ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸੋਮਵਾਰ ਸ਼ਾਮ ਨੂੰ ਵਾਇਕਾਟੋ ਵਿਖੇ ਸ਼ੁਰੂ ਹੋਈ ਸਕਰਬ ਫਾਇਰ ਹੁਣ ਤੱਕ 520 ਹੈਕਟੇਅਰ ਜਮੀਨ ਨੂੰ ਨਿਗਲ ਚੁੱਕੀ ਹੈ ਤੇ ਇਸ ਅੱਗ ਦਾ ਦਾਇਰਾ ਬੀਤੇ ਦਿਨ ਦੇ 5 ਕਿਲੋਮੀਟਰ ਤੋਂ ਵੱਧਕੇ 11 ਕਿਲੋਮੀਟਰ ਚੌੜਾ ਹੋ ਗਿਆ ਹੈ। ਫਾਇਰ ਐਂਡ ਐਮਰਜੈਂਸੀ ਨਿਊਜੀਲੈਂਡ ਦੇ ਦਰਜਨਾਂ ਜੱਥੇ, ਹੈਲੀਕਾਪਟਰ ਇਸ ਅੱਗ 'ਤੇ ਕਾਬੂ ਪਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਕਈ ਇਲਾਕਿਆਂ ਵਿੱਚ ਆਮ ਲੋਕਾਂ ਦੇ ਜਾਣ 'ਤੇ ਰੋਕ ਲਾ ਦਿੱਤੀ ਹੈ, ਕਿਉਂਕਿ ਇਹ ਉਨ੍ਹਾਂ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ ਅਤੇ ਅੱਗ ਵਾਲੇ ਖੇਤਰ ਵਿੱਚ ਗੱਡੀ ਚਲਾਉਣ ਮੌਕੇ ਕਾਰ ਦੇ ਸ਼ੀਸ਼ੇ ਖੋਲਕੇ ਰੱਖਣ ਦੀ ਸਲਾਹ ਹੈ।

ADVERTISEMENT
NZ Punjabi News Matrimonials