Wednesday, 16 October 2024
16 October 2024 World

ਅਮਰੀਕਾ ਨੇ ਵੀ ਭਾਰਤ ਨੂੰ ਕੈਨੇਡਾ ਵਲੋਂ ਲਾਏ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ

ਅਮਰੀਕਾ ਨੇ ਵੀ ਭਾਰਤ ਨੂੰ ਕੈਨੇਡਾ ਵਲੋਂ ਲਾਏ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਵਲੋਂ ਭਾਰਤ 'ਤੇ ਉਸਦੇ ਨਾਗਰਿਕਾਂ ਨੂੰ ਕਤਲ ਕਰਨ ਦੇ ਲਾਏ ਗੰਭੀਰ ਦੋਸ਼ਾਂ ਤੋਂ ਬਾਅਦ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਤੇ ਇਸ ਮਾਮਲੇ ਵਿੱਚ ਹੁਣ ਅਮਰੀਕਾ ਵੀ ਆ ਪਿਆ ਹੈ।
ਅਮਰੀਕਾ ਦੇ ਸਟੇਟਸ ਡਿਪਾਰਟਮੈਂਟ ਬੁਲਾਰੇ ਮੈਥਿਉ ਮਿਲਰ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਅਮਰੀਕਾ ਵਲੋਂ ਸਾਫਤੌਰ 'ਤੇ ਕਿਹਾ ਜਾ ਚੁੱਕਾ ਹੈ ਕਿ ਕੈਨੇਡਾ ਵਲੋਂ ਭਾਰਤ 'ਤੇ ਲਾਏ ਦੋਸ਼ ਬਹੁਤ ਗੰਭੀਰ ਪੱਧਰ ਦੇ ਹਨ ਅਤੇ ਭਾਰਤ ਨੂੰ ਵੀ ਇਨ੍ਹਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਮੈਥਿਊ ਨੇ ਇਹ ਵੀ ਕਿਹਾ ਕਿ ਅਮਰੀਕਾ ਇਸ ਮਾਮਲੇ ਵਿੱਚ ਚਾਹੁੰਦਾ ਸੀ ਕਿ ਭਾਰਤ ਸਰਕਾਰ ਕੈਨੇਡਾ ਦੀ ਛਾਣਬੀਣ ਵਿੱਚ ਮੱਦਦ ਕਰੇ, ਜਦਕਿ ਭਾਰਤ ਨੇ ਅਜਿਹਾ ਨਹੀਂ ਕੀਤਾ ਤੇ ਇਸਦੇ ਉਲਟ ਰਾਹ ਚੁਣਿਆ।

ADVERTISEMENT
NZ Punjabi News Matrimonials