ਮੈਲਬੋਰਨ (ਹਰਪ੍ਰੀਤ ਸਿੰਘ) - ਸਕਿਓਰ ਪਾਰਕਿੰਗ ਕੰਪਨੀ ਜਿਸ 'ਤੇ ਇਹ ਦੋਸ਼ ਸਨ ਕਿ ਕੰਪਨੀ ਨੇ ਲੋਕਾਂ ਨੂੰ ਝੂਠੇ ਲਾਰੇ ਲਾਕੇ ਗੁੰਮਰਾਹ ਕੀਤਾ ਤੇ ਇਹ ਇਸ਼ਤਿਹਾਰਬਾਜੀ ਕੀਤੀ ਕਿ ਗ੍ਰਾਹਕਾਂ ਨੂੰ ਮਨਪਸੰਦ ਤੇ ਵਧੀਆ ਪਾਰਕਿੰਗ ਵਾਲੀ ਥਾਂ ਮੁਹੱਈਆ ਕਰਵਾਈ ਜਾਏਗੀ, ਜਦਕਿ ਅਜਿਹਾ ਅਕਸਰ ਨਹੀਂ ਹੁੰਦਾ ਸੀ। ਇਸੇ ਲਈ ਕੰਪਨੀ ਨੂੰ ਆਸਟ੍ਰੇਲੀਆ ਕੰਪੀਟਿਸ਼ਨ ਐਂਡ ਕੰਜਿਉਮਰ ਕਮਿਸ਼ਨ (ਏਸੀਸੀਸੀ) ਨੇ $11 ਮਿਲੀਅਨ ਦਾ ਜੁਰਮਾਨਾ ਕੀਤਾ ਹੈ ਤੇ ਨਾਲ ਹੀ ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨ ਦੀ ਤਾਕੀਦ ਵੀ ਕੀਤੀ ਹੈ।