ਮੈਲਬੋਰਨ (ਹਰਪ੍ਰੀਤ ਸਿੰਘ) - 30 ਸਾਲਾ ਲੋਲਿਤਾ, ਜਿਸਦਾ ਵਿਆਹ ਬਚਪਨ ਵਿੱਚ ਹੀ ਉਸਤੋਂ ਕਿਤੇ ਵਡੇਰੀ ਉਮਰ ਦੇ ਵਿਅਕਤੀ ਨਾਲ ਕਰ ਦਿੱਤਾ ਗਿਆ ਸੀ ਤੇ ਉਸਤੋਂ ਬਾਅਦ ਉਹ ਲਗਾਤਾਰ ਸ਼ਰੀਰਿਕ ਤੇ ਮਾਨਸਿਕ ਸੋਸ਼ਣ ਦਾ ਸ਼ਿਕਾਰ ਹੁੰਦੀ ਆ ਰਹੀ ਸੀ। ਕਿਸੇ ਤਰੀਕੇ ਉਹ ਸਾਊਦੀ ਅਰਬ ਤੋਂ ਭੱਜਕੇ ਆਸਟ੍ਰੇਲੀਆ ਪੁੱਜੀ। ਲੋਲਿਤਾ 2022 ਵਿੱਚ ਆਸਟ੍ਰੇਲੀਆ ਪੁੱਜੀ ਸੀ ਤੇ ਤੱਦ ਤੋਂ ਉਹ ਆਸਟ੍ਰੇਲੀਆ ਵਿੱਚ ਸਥਾਈ ਨਿਵਾਸ ਦੀ ਭਾਲ ਵਿੱਚ ਸੀ, ਲੋਲਿਤਾ ਬਹੁਤਾ ਸਮਾਂ ਮੈਲਬੋਰਨ ਵਿੱਚ ਇੱਕਲੀ ਰਹੀ ਸੀ, ਪਰ ਸੂਡਾਨ ਮੂਲ ਦੇ ਬਣੇ ਉਸਦੇ ਇੱਕ ਦੋਸਤ ਨੇ ਉਸਦੀ ਮੁਲਾਕਾਤ ਵਕੀਲ ਬੈਟਸਨ ਨਾਲ ਕਰਵਾਈ, ਜੋ ਲੋਲਿਤਾ ਦਾ ਕੇਸ ਬਿਨ੍ਹਾਂ ਕਿਸੇ ਖਰਚ ਤੋਂ ਲੜ੍ਹ ਰਹੀ ਸੀ। ਇਸ ਸੂਡਾਨੀ ਮੂਲ ਦੇ ਦੋਸਤ ਨੇ ਹੀ ਦੱਸਿਆ ਸੀ ਕਿ ਜਦੋਂ ਮਈ 2023 ਵਿੱਚ ਉਸਨੂੰ ਅਖੀਰਲੀ ਵਾਰ ਦੇਖਿਆ ਗਿਆ ਸੀ ਤਾਂ ਕੁਝ ਲੈਕੇ ਉਸਨੂੰ ਇੱਕ ਕਾਲੇ ਰੰਗ ਦੀ ਵੈਨ ਵਿੱਚ ਲੈ ਜਾ ਰਹੇ ਸੀ ਤੇ ਇਹ ਸਾਰੇ ਅਰਬੀ ਮੂਲ ਦੇ ਸਨ। ਵਕੀਲ ਬੈਟਸਨ ਅਨੁਸਾਰ ਲੋਲਿਤਾ ਨੂੰ ਧੱਕੇ ਨਾਲ ਸਾਊਦੀ ਅਰਬ ਵਾਪਿਸ ਭੇਜ ਦਿੱਤਾ ਗਿਆ ਹੈ ਤੇ ਹੁਣ ਉਹ ਮਾਰ ਦਿੱਤੀ ਗਈ ਹੈ ਜਾਂ ਕਿਸੇ ਜੇਲ ਵਿੱਚ ਹੈ ਇਸ ਬਾਰੇ ਉਹ ਛਾਣਬੀਣ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।