ਮੈਲਬੋਰਨ (ਹਰਪ੍ਰੀਤ ਸਿੰਘ) - ਆਰਲੀ ਚਾਈਲਡਹੁੱਡ ਵਰਕਰਾਂ ਅਤੇ ਕੇਅਰ ਵਰਕਰਾਂ ਦੀਆਂ ਤਨਖਾਹਾਂ ਵਿੱਚ 15% ਦਾ ਵਾਧਾ ਕੀਤੇ ਜਾਣ ਦਾ ਐਲਾਨ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਵਲੋਂ ਕੀਤਾ ਗਿਆ ਹੈ। ਦਰਅਸਲ ਇਨ੍ਹਾਂ ਦੋਨਾਂ ਖਿੱਤਿਆਂ ਵਿੱਚ ਲੋੜ ਤੋਂ ਘੱਟ ਕਰਮਚਾਰੀ ਆਕਰਸ਼ਿਤ ਹੋ ਰਹੇ ਸਨ, ਜਿਸ ਕਾਰਨ ਨਵੇਂ ਕਰਮਚਾਰੀਆਂ ਨੂੰ ਲੁਭਾਉਣ ਅਤੇ ਪੁਰਾਣੇ ਕਰਮਚਾਰੀਆਂ ਨੂੰ ਖੁਸ਼ ਕਰਨ ਲਈ ਇਹ ਫੈਸਲਾ ਲਿਆ ਗਿਆ ਹੈ। ਇਹ ਵਾਧਾ ਤਰਤੀਬੱਧ ਹੋਏਗਾ ਤੇ ਆਉਂਦੀ ਦਸੰਬਰ ਵਿੱਚ 10% ਅਤੇ ਦਸੰਬਰ 2025 5% ਵਾਧਾ ਕੀਤਾ ਜਾਏਗਾ।