ਮੈਲਬੋਰਨ (ਹਰਪ੍ਰੀਤ ਸਿੰਘ) - ਦ ਆਸਟ੍ਰੇਲੀਅਨ ਫਾਇਨੈਸ਼ਲ ਰੀਵਿਊ (ਏ ਐਫ ਆਰ) ਜੋ ਆਸਟ੍ਰੇਲੀਆ ਦੀ ਨੈਸ਼ਨਲ ਪਬਲਿਕੇਸ਼ਨ ਹੈ ਅਤੇ ਬਿਜਨੈਸ, ਪੋਲੀਟੀਕਸ, ਫਾਇਨਾਂਸ ਨੂੰ ਕਵਰ ਕਰਦੀ ਹੈ, ਵਲੋਂ ਹਰ ਸਾਲ ਇੱਕ ਸੂਚੀ ਜਾਰੀ ਕੀਤੀ ਜਾਂਦੀ ਹੈ, ਜਿਸ ਵਿੱਚ ਆਸਟ੍ਰੇਲੀਆ ਭਰ ਤੋਂ 6 ਟੋਪ ਦੇ ਐਗਜੀਕਿਊਟਿਵ ਨੂੰ ਥਾਂ ਮਿਲਦੀ ਹੈ। ਇਸ ਵਾਰ ਦੀ ਸੂਚੀ ਵਿੱਚ ਇੱਕ ਸਿੱਖ ਨੌਜਵਾਨ ਵੀ ਸ਼ਾਮਿਲ ਹੋਇਆ ਹੈ, ਜੋ ਸਿਡਨੀ ਨਾਲ ਸਬੰਧਤ ਹੈ, ਨੌਜਵਾਨ ਦਾ ਨਾਮ ਗੁਰਬਾਜ਼ ਸਿੰਘ ਹੈ। ਆਪਣੇ ਇਸ ਮੁਕਾਮ 'ਤੇ ਪੁੱਜਣ ਲਈ ਗੁਰਬਾਜ ਸਿੰਘ ਨੇ ਬਹੁਤ ਔਖੇ ਇਮਤਿਹਾਨਾਂ ਨੂੰ ਪਾਸ ਕੀਤਾ ਹੈ ਤੇ ਆਸਟ੍ਰੇਲੀਆ ਵੱਸਦੇ ਸਿੱਖ ਬੱਚਿਆਂ ਲਈ ਅਤੇ ਨੌਜਵਾਨ ਪੀੜੀ ਲਈ ਚੰਗਾ ਪ੍ਰੇਰਣਾਸ੍ਰੋਤ ਸਾਬਿਤ ਹੋਏਗਾ। ਗੁਰਬਾਜ਼ ਸਿੰਘ ਆਪਣੇ ਸਿਰ ਦੇ ਤਾਜ ਦਸਤਾਰ ਨੂੰ ਆਪਣੀ ਇਸ ਉਪਲਬਧੀ ਲਈ ਬਹੁਤ ਸਹਾਇਕ ਦੱਸਦਾ ਹੈ।