ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਮੈਜਿਸਟ੍ਰੇਟ ਅਦਾਲਤ ਵਲੋਂ ਜਤਿੰਦਰ ਸਿੰਘ ਨੂੰ 3 ਸਾਲ ਦੀ ਸਜਾ ਸੁਣਾਈ ਗਈ ਹੈ, ਦਰਅਸਲ ਉਸ 'ਤੇ ਦੋਸ਼ ਸਨ ਕਿ ਉਸਨੇ ਆਪਣੀ ਸਾਬਕਾ ਮਲੇਸ਼ੀਆ ਮੂਲ ਦੀ ਪਾਰਟਨਰ ਦੇ ਖਾਤੇ ਵਿੱਚ ਗਲਤੀ ਨਾਲ ਆਏ $10.6 ਮਿਲੀਅਨ ਡਾਲਰ ਵਿੱਚੋਂ $6 ਮਿਲੀਅਨ ਤੋਂ ਜਿਆਦਾ ਦੀ ਰਕਮ ਜਾਣਬੁੱਝ ਕੇ ਖਰਚੀ। ਇਹ ਪੈਸਾ ਉਸਨੇ ਐਸ਼ ਲਈ, ਪ੍ਰਾਪਰਟੀਆਂ ਖ੍ਰੀਦਣ ਲਈ ਤੇ ਆਪਣੇ ਇੱਕ ਦੋਸਤ ਨੂੰ $1 ਮਿਲੀਅਨ ਦੇਣ ਲਈ ਖਰਚੇ। ਉਸਦੀ ਪਾਰਟਨਰ ਨੇ ਵੀ $2 ਮਿਲੀਅਨ ਇਸ ਰਾਸ਼ੀ ਵਿੱਚੋਂ ਮਲੇਸ਼ੀਆ ਦੇ ਖਾਤੇ ਵਿੱਚ ਜਮਾਂ ਕਰਵਾ ਦਿੱਤੇ ਸਨ, ਪਰ ਉਸਨੂੰ 2023 ਵਿੱਚ ਮਲੇਸ਼ੀਆ ਜਾਣ ਦੀ ਕੋਸ਼ਿਸ਼ ਦੌਰਾਨ ਫੜ੍ਹ ਲਿਆ ਗਿਆ ਸੀ ਤੇ ਉਸਨੂੰ 209 ਦਿਨਾਂ ਦੀ ਸਜਾ ਸੁਣਾਈ ਗਈ ਸੀ।
ਦਰਅਰਸਲ ਇੱਕ ਕ੍ਰਿਪਟੋ ਕਰੰਸੀ ਕੰਪਨੀ ਵਲੋਂ ਜਤਿੰਦਰ ਦੀ ਪਾਰਟਨਰ ਨੂੰ ਰਿਫੰਡ ਜਾਰੀ ਮੌਕੇ $10.6 ਮਿਲੀਅਨ ਦੀ ਰਾਸ਼ੀ ਗਲਤੀ ਨਾਲ ਟ੍ਰਾਂਸਫਰ ਕਰ ਦਿੱਤੀ ਗਈ ਸੀ ਤੇ ਜਦੋਂ ਤੱਕ ਓਡੀਟ ਹੋਇਆ ਤਾਂ 7 ਮਹੀਨਿਆਂ ਦਾ ਸਮਾਂ ਗੁਜਰ ਗਿਆ ਸੀ। ਜਤਿੰਦਰ ਸਿੰਘ ਨੂੰ ਅਤੇ ਉਸਦੀ ਪਾਰਟਨਰ ਨੂੰ ਜਦੋਂ ਸੰਪਰਕ ਕੀਤਾ ਗਿਆ ਤਾਂ ਦੋਨਾਂ ਨੇ ਇਸ ਨੂੰ ਅਣਗੌਲਿਆਂ ਕੀਤਾ। ਪਰ ਹੁਣ ਇਸ ਮਾਮਲੇ ਵਿੱਚ ਜਤਿੰਦਰ ਨੂੰ 3 ਸਾਲ ਦੀ ਸਜਾ ਸੁਣਾਈ ਗਈ ਹੈ।