ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਰਹਿੰਦੇ 32 ਸਾਲਾ ਜਗਮੀਤ ਸਿੰਘ ਨੂੰ ਇੱਕ ਬਜੁਰਗ ਦੀ ਮੌਤ ਦਾ ਕਾਰਨ ਬਨਣ ਦੇ ਮਾਮਲੇ ਵਿੱਚ ਸਜਾ ਸੁਣਾਈ ਗਈ ਹੈ, ਜਗਮੀਤ ਨੇ ਇਸ ਮਾਮਲੇ ਵਿੱਚ ਦੋਸ਼ ਕਬੂਲ ਲਏ ਸਨ, ਜਿਸ ਕਾਰਨ ਉਸਨੂੰ 3 ਸਾਲ 4 ਮਹੀਨੇ ਦੀ ਹੋਮ ਡਿਟੈਂਸ਼ਨ ਦੀ ਸਜਾ ਸੁਣਾਈ ਗਈ ਹੈ ਤੇ ਨਾਲ ਹੀ ਸਜਾ ਪੂਰੀ ਹੋਣ ਤੋਂ 10 ਸਾਲ ਬਾਅਦ ਤੱਕ ਲਾਇਸੈਂਸ ਬਨਵਾਉਣ ਤੋਂ ਡਿਸਕੁਆਲੀਫਾਈ ਕਰ ਦਿੱਤਾ ਗਿਆ ਹੈ। ਜਗਮੀਤ ਨੇ ਬੀਤੀ ਫਰਵਰੀ ਵਿੱਚ ਆਪਣਾ ਟਰੱਕ ਚਲਾਉਂਦੇ ਹੋਏ ਰੈਡ ਲਾਈਟ ਕਰੋਸ ਕੀਤੀ ਸੀ, ਜਿਸ ਤੋਂ ਬਾਅਦ ਪੈਡੀਸਟਰੀਅਨ ਲਾਈਟਾਂ ਤੋਂ ਗੁਜਰ ਰਹੇ ਚੀਨੀ ਮੂਲ ਦੇ ਬਜੁਰਗ ਦੀ ਟੱਕਰ ਹੋਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ ਸੀ। ਜਗਮੀਤ ਨੂੰ ਵੀ ਆਪਣੀ ਦਿਮਾਗੀ ਸੱਟ ਵੱਜਣ ਕਾਰਨ ਹਾਦਸੇ ਬਾਰੇ ਕੁਝ ਵੀ ਯਾਦ ਨਹੀਂ ਸੀ। ਬਜੁਰਗ ਚੀਨ ਤੋਂ ਆਪਣੀ ਧੀ ਅਤੇ ਦੋਹਤੇ-ਦੋਹਤੀਆਂ ਨੂੰ ਮਿਲਣ ਆਇਆ ਹੋਇਆ ਸੀ।