ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਸੀਬੀਡੀ ਇਲਾਕੇ ਵਿੱਚ ਕਾਉਂਸਲ ਨੇ ਈ-ਸਕੂਟਰ ਕੰਪਨੀ ਲਾਈਮ ਤੇ ਨਿਉਰੋਨ ਨਾਲ ਕਾਂਟਰੇਕਟ ਖਤਮ ਕਰ ਦਿੱਤਾ ਹੈ ਤੇ ਕੰਪਨੀਆਂ ਨੂੰ ਇੱਕ ਮਹੀਨੇ ਵਿੱਚ ਸੀਬੀਡੀ ਇਲਾਕੇ ਵਿੱਚ ਮੌਜੂਦ 1500 ਸਕੂਟਰਾਂ ਨੂੰ ਚੁੱਕਣ ਦੇ ਹੁਕਮ ਦਿੱਤੇ ਹਨ। ਲੋਰਡ ਮੇਅਰ ਨਿਕੋਲਸ ਰੀਸ ਨੇ ਦੱਸਿਆ ਕਿ ਇਹ ਈ-ਸਕੂਟਰ ਚਾਲਕ ਅਤੇ ਆਮ ਰਿਹਾਇਸ਼ੀਆਂ ਦੀ ਸੁਰੱਖਿਆ ਲਈ ਵੱਡਾ ਖਤਰਾ ਸਨ, ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਕੰਪਨੀਆਂ ਨਾਲ ਅਜੇ 6 ਮਹੀਨੇ ਦਾ ਕਾਂਟਰੇਕਟ ਬਕਾਇਆ ਸੀ, ਪਰ ਕਾਉਂਸਲ ਨੇ ਇਨੀਂ ਜਿਆਦਾ ਦੇਰੀ ਕਰਨੀ ਠੀਕ ਨਹੀਂ ਸਮਝੀ ਤੇ ਇਹ ਫੈਸਲਾ ਲਿਆ ਹੈ।