ਮੈਲਬੋਰਨ (ਹਰਪ੍ਰੀਤ ਸਿੰਘ) - ਬੀਤੇ 7 ਸਾਲਾਂ ਤੋਂ ਮੈਲਬੋਰਨ ਦੇ ਇਪਿੰਗ ਵਿੱਚ ਰਹਿ ਰਹੀ ਨਵਜੋਤ ਕੌਰ ਸੇਖੋਂ ਦੇ ਪਿਤਾ ਜੀ ਕੁਝ ਸਮਾਂ ਪਹਿਲਾਂ ਉਸਨੂੰ ਇੰਡੀਆ ਤੋਂ ਇੱਥੇ ਮਿਲਣ ਆਏ ਸਨ। ਪਰ ਪਿਤਾ ਸੁਖਦਰਸ਼ਨ ਸਿੰਘ ਦੀ ਬੀਤੀ 8 ਅਗਸਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ, ਜੋ ਬਹਿਬਲ ਕਲਾਂ (ਫਰੀਦਕੋਟ) ਤੋਂ ਸਨ। ਹੁਣ ਇਸ ਧੀ ਨੇ ਬੇਨਤੀ ਕੀਤੀ ਹੈ ਕਿ ਕਿਉਂਕਿ ਸਾਰਾ ਪਰਿਵਾਰ ਤੇ ਉਸਦੇ ਮਾਤਾ ਜੀ ਵੀ ਇੰਡੀਆ ਹਨ, ਇਸੇ ਲਈ ਪਿਤਾ ਸੁਖਦਰਸ਼ਨ ਸਿੰਘ ਦੀ ਮ੍ਰਿਤਕ ਦੇਹ ਇੰਡੀਆ ਭੇਜੇ ਜਾਣ ਲਈ ਮੱਦਦ ਕੀਤੀ ਜਾਏ। ਇਸ ਲਈ ਗੋਫੰਡ ਮੀ 'ਤੇ ਇੱਕ ਪੇਜ ਬਣਾਇਆ ਗਿਆ ਹੈ। ਇਸ ਲੰਿਕ 'ਤੇ ਜਾਕੇ ਮੱਦਦ ਕੀਤੀ ਜਾ ਸਕਦੀ ਹੈ।