ਮੈਲਬੋਰਨ (ਹਰਪ੍ਰੀਤ ਸਿੰਘ) - ਜੇ ਕਿਸੇ ਜੋੜੇ ਨੂੰ ਡਾਕਟਰਾਂ ਨੇ ਕਿਹਾ ਹੋਏ ਕਿ ਉਨ੍ਹਾਂ ਘਰ ਬੱਚਾ ਨਹੀਂ ਹੋ ਸਕਦਾ ਅਤੇ ਕੁਦਰਤ ਦਾ ਕ੍ਰਿਸ਼ਮਾ ਦੇਖੋ ਕਿ ਉਨ੍ਹਾਂ ਘਰ ਬੱਚਾ ਵੀ ਹੋਇਆ ਅਤੇ ਪੂਰੇ ਗਰਭਕਾਲ ਦੌਰਾਨ ਮਹਿਲਾ ਨੂੰ ਪਤਾ ਵੀ ਨਾ ਲੱਗਿਆ ਹੋਏ। ਤਸਮਾਨੀਆ ਦੀ ਰਹਿਣ ਵਾਲੀ ਕਰਟਨੀ ਸ਼ਰਗਰ ਨੂੰ ਡਾਕਟਰਾਂ ਵਲੋਂ ਇਹ ਕਿਹਾ ਗਿਆ ਸੀ ਕਿ ਉਸ ਘਰ ਔਲਾਦ ਨਹੀਂ ਹੋ ਸਕਦੀ, ਪਰ ਇਸ ਮੰਗਲਵਾਰ ਜਦੋਂ ਉਹ ਟਾਇਲਟ ਗਈ ਤਾਂ ਜੋ ਉਸ ਨਾਲ ਜੋ ਹੋਇਆ ਸ਼ਾਇਦ ਤੁਹਾਨੂੰ ਵੀ ਯਕੀਨ ਨਾ ਆਏ।
ਅਚਾਨਕ ਉਸਨੂੰ ਦਬਾਅ ਬਣਿਆ ਅਤੇ ਉਸਨੇ ਇੱਕ ਰਿਸ਼ਟ-ਪੁਸ਼ਟ ਬੱਚੇ ਨੂੰ ਜਨਮ ਦੇ ਦਿੱਤਾ, ਉਸਨੇ ਆਪਣੇ ਪਾਰਟਨਰ ਨੂੰ ਬੁਲਾਇਆ, ਜਿਸਨੇ ਐਮਰਜੈਂਸੀ ਸੇਵਾਵਾਂ ਸੱਦੀਆਂ ਤੇ ਹੁਣ ਦੋਨੋਂ ਮਾਂ-ਪੁੱਤ ਬਿਲਕੁਲ ਰਿਸ਼ਟ-ਪੁਸ਼ਟ ਹਨ।
ਗਰਭਕਾਲ ਦੌਰਾਨ ਕਰਟਨੀ ਨੂੰ ਇੱਕ ਵੀ ਅਨੁਭਵ ਅਜਿਹਾ ਮਹਿਸੂਸ ਨਹੀਂ ਹੋਇਆ ਕਿ ਉਹ ਗਰਭਵਤੀ ਹੈ, ਪ੍ਰੈਗਨੈਂਸੀ ਟੈਸਟ ਤੋਂ ਲੈਕੇ ਮਹਾਂਵਾਰੀ ਦੇ ਆਉਣ ਤੱਕ ਸਭ ਕੁਝ ਸਧਾਰਨ ਰਿਹਾ, ਇੱਥੋਂ ਤੱਕ ਕਿ ਗਰਭਕਾਲ ਦੌਰਾਨ ਕਰਟਨੀ ਦਾ ਪੇਟ ਵੀ ਸਧਾਰਨ ਰੂਪ ਵਿੱਚ ਰਿਹਾ। ਹੁਣ ਨਾ ਸਿਰਫ ਇਹ ਜੋੜਾ, ਬਲਕਿ ਜਿਸ ਟਾਊਨ ਵਿੱਚ ਇਹ ਜੋੜਾ ਰਹਿੰਦਾ ਹੈ, ਨਵੇਂ ਜੰਮੇ ਬੱਚੇ ਦੀਆਂ ਖੁਸ਼ੀਆਂ ਮਨਾਉਣ ਦੀ ਤਿਆਰੀ ਕਰ ਰਿਹਾ ਹੈ।
ਡਾਕਟਰ ਵਰਤਾਰੇ ਨੂੰ ਕ੍ਰਿਪਟਿਕ ਪ੍ਰੈਗਨੈਂਸੀ ਦਾ ਨਾਮ ਦਿੰਦੇ ਹਨ, ਜਿਸਦੇ ਹੋਣ ਦੇ ਹਜਾਰਾਂ-ਲੱਖਾਂ ਵਿੱਚ ਵੀ ਬਹੁਤ ਘੱਟ ਮੌਕੇ ਬਣਦੇ ਹਨ।