ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ 300 ਤੋਂ ਵਧੇਰੇ ਧਰਮਾਂ ਤੇ ਸੰਸਕ੍ਰਿਤੀਆਂ ਤੇੇ ਭਾਸ਼ਾਵਾਂ ਨਾਲ ਸਬੰਧਤ ਭਾਈਚਾਰੇ ਰਹਿੰਦੇ ਹਨ ਤੇ ਇਨ੍ਹਾਂ ਭਾਈਚਾਰਿਆਂ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਦੀ ਸਿਟੀਜਨਸ਼ਿਪ ਦਾ ਟੈਸਟ ਉਨ੍ਹਾਂ ਦੀ ਦੇਸੀ ਭਾਸ਼ਾ ਵਿੱਚ ਹੋਣਾ ਚਾਹੀਦਾ ਹੈ। ਦਰਅਸਲ ਪਿੱਛੇ ਜਿਹੇ ਆਸਟ੍ਰੇਲੀਆ ਭਰ ਵਿੱਚ 'ਮਲਟੀਕਲਚਰੀਜ਼ਮ ਫਰੇਮਫਰਕ ਰੀਵਿਊ' ਕਰਵਾਇਆ ਗਿਆ ਸੀ, ਜਿਸ ਵਿੱਚ ਹਜਾਰਾਂ ਪ੍ਰਵਾਸੀ ਆਸਟ੍ਰੇਲੀਆ ਵਾਸੀਆਂ ਨੇ ਹਿੱਸਾ ਲਿਆ ਸੀ ਤੇ ਹੋਰ ਬਦਲਾਵਾਂ ਸਮੇਤ ਇਨ੍ਹਾਂ ਆਸਟ੍ਰੇਲੀਆ ਵਾਸੀਆਂ ਨੇ ਇਹ ਵੀ ਮੰਗ ਕੀਤੀ ਸੀ ਕਿ ਸਿਟੀਜਨਸ਼ਿਪ ਟੈਸਟ ਇੰਗਲਿਸ਼ ਤੋਂ ਇਲਾਵਾ ਹੋਰਨਾਂ ਭਾਸ਼ਾਵਾਂ ਵਿੱਚ ਵੀ ਹੋਣਾ ਚਾਹੀਦਾ ਹੈ।