ਮੈਲਬੋਰਨ (ਐਨ ਜੈਡ ਪੰਜਾਬੀ ਨਿਊਜ਼) - ਇਸ ਸਾਲ ਦੇ ਅੰਤ ਤੱਕ ਆਸਟ੍ਰੇਲੀਆ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ, ਟਰੈਵਲ ਐਕਸਪੀਰੀਅਂਸ ਨੂੰ ਹੋਰ ਸੁਖਾਲਾ ਬਨਾਉਣ ਲਈ ਆਸਟ੍ਰੇਲੀਆ ਡਿਜੀਟਲ ਟਰੈਵਲ ਡਿਕਲੇਰੇਸ਼ਨ ਸ਼ੁਰੂ ਕਰਨ ਜਾ ਰਿਹਾ ਹੈ, ਜਦਕਿ ਪਹਿਲਾਂ ਫਿਜੀਕਲ ਕਾਰਡ ਭਰਨਾ ਜਰੂਰੀ ਸੀ।
ਸਭ ਤੋਂ ਪਹਿਲਾਂ ਕਵਾਂਟਸ ਏਅਰਲਾਈਨ ਦੇ ਨਿਊਜੀਲੈਂਡ ਤੋਂ ਜਾਣ ਵਾਲੇ ਯਾਤਰੀਆਂ ਹੱਥੋਂ ਇਸ ਸੇਵਾ ਦੀ ਸ਼ੁਰੂਆਤ ਹੋਏਗੀ। ਇਸ ਡਿਜੀਟਲ ਟਰੈਵਲ ਡਿਕਲੇਰੇਸ਼ਨ ਨੂੰ 72 ਘੰਟੇ ਪਹਿਲਾਂ ਵੀ ਭਰਿਆ ਜਾ ਸਕੇਗਾ। ਇਹ ਡਿਕਲੇਰੇਸ਼ਨ ਕਵਾਂਟਸ ਦੀ ਐਪ ਰਾਂਹੀ ਭਰੀ ਜਾ ਸਕੇਗੀ, ਜਿਸਨੂੰ ਕਿਊ ਆਰ ਕੋਡ ਜਰੀਏ ਪ੍ਰੋਸੈਸ ਕੀਤਾ ਜਾ ਸਕੇਗਾ।