ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਸਿਡਨੀ ਵਿੱਚ ਬਿਨ੍ਹਾਂ ਡਰਾਈਵਰ ਵਾਲੀ ਮੈਟਰੋ ਸਰਵਿਸ ਦੀ ਸ਼ੁਰੂਆਤ ਹੋ ਚੁੱਕੀ ਹੈ, ਕਈ ਬਿਲੀਅਨ ਡਾਲਰ ਦੀ ਲਾਗਤ ਨਾਲ ਤਿਆਰ ਇਹ ਪ੍ਰੋਜੈਕਟ ਹਰ ਰੋਜ 36 ਕਿਲੋਮੀਟਰ ਦੇ ਘੇਰੇ ਵਿੱਚ ਹਜਾਰਾਂ ਯਾਤਰੀਆਂ ਨੂੰ ਸਫਰ ਕਰਵਾਏਗਾ। ਸਿਡਨੀ ਸੀਬੀਡੀ ਇਸ ਮੈਟਰੋ ਦਾ ਕੇਂਦਰ ਰਹੇਗਾ। ਆਸਟ੍ਰੇਲੀਆ ਦੀ ਇਹ ਪਹਿਲੀ ਬਿਨ੍ਹਾਂ ਡਰਾਈਵਰ ਵਾਲੀ ਮੈਟਰੋ ਸਰਵਿਸ ਹੈ, ਜੋ ਸਵੈਰ ਦੇ ਸਭ ਤੋਂ ਵਿਅਸਤ ਸਮੇਂ ਵਿੱਚ 37,000 ਯਾਤਰੀ ਨੂੰ ਸਫਰ ਕਰਵਾਏਗੀ।