ਮੈਲਬੋਰਨ (ਹਰਪ੍ਰੀਤ ਸਿੰਘ) - ਨਿਊ ਸਾਊਥ ਵੇਲਜ਼ ਦੀਆਂ 14 ਕਾਉਂਸਲਾਂ ਵਿੱਚ ਇਸ ਵਾਰ ਸੂਬੇ ਭਰ ਵਿੱਚ ਹੋਣ ਵਾਲੀਆਂ ਕਾਉਂਸਲ ਦੀਆਂ ਚੋਣਾ ਰੱਦ ਕਰ ਦਿੱਤੀਆਂ ਗਈਆਂ ਹਨ। ਨਿਊ ਸਾਊਥ ਵੇਲਜ਼ ਦੇ ਇਲੈਕਟੋਰਲ ਕਮਿਸ਼ਨ ਵਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਸੂਬੇ ਦੀਆਂ 14 ਕਾਉਂਸਲਾਂ ਵਿੱਚ ਉਮੀਦਵਾਰਾਂ ਦੀ ਗਿਣਤੀ ਘੱਟ ਹੈ ਤੇ ਇਸੇ ਲਈ ਜੋ ਸਾਬਕਾ ਕਾਉਂਸਲ ਮੈਂਬਰ ਜਾਂ ਕਾਉਂਸਲਰ ਚੋਣਾ ਵਿੱਚ ਖੜੇ ਸਨ, ਉਨ੍ਹਾਂ ਨੂੰ ਬਿਨ੍ਹਾਂ ਚੋਣਾ ਤੋਂ ਜੈਤੂ ਐਲਾਨ ਦਿੱਤਾ ਗਿਆ ਹੈ। ਦੱਸਦੀਏ ਕਿ ਸੂਬੇ ਵਿੱਚ ਇਸ ਵਾਰ 14 ਸਤੰਬਰ ਨੂੰ ਚੋਣਾ ਪੈਣੀਆਂ ਹਨ।