ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਅਗਲੇ ਹਫਤੇ 26 ਅਗਸਤ ਤੋਂ ਨਵਾਂ ਕਾਨੂੰਨ ਰਾਈਟ ਟੂ ਡਿਸਕੁਨੇਕਟ ਲਾਗੂ ਹੋਣ ਜਾ ਰਿਹਾ ਹੈ, ਇਸ ਕਾਨੂੰਨ ਦਾ ਮਕਸਦ ਵਰਕ-ਲਾਈਫ ਬੈਲੇਂਸ ਨੂੰ ਸੁਧਾਰਨਾ ਹੈ, ਕਿਉਂਕਿ ਇਸ ਕਾਨੂੰਨ ਦੇ ਹੱਕ ਵਿੱਚ ਐਡਵੋਕੇਟ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਬੀਤੇ ਕੁਝ ਸਮੇਂ ਤੋਂ ਆਸਟ੍ਰੇਲੀਆ ਵਾਸੀਆਂ ਦਾ ਵਰਕ-ਲਾਈਫ ਬੈਲੇਂਸ ਵਿਗੜਦਾ ਜਾ ਰਿਹਾ ਹੈ।
ਕਾਨੂੰਨ ਤਹਿਤ ਕੰਮ ਤੋਂ ਛੁੱਟੀ ਹੋਣ ਤੋਂ ਬਾਅਦ ਕਰਮਚਾਰੀ ਦੀ ਮਰਜੀ ਹੋਏਗੀ ਕਿ ਉਹ ਮਾਲਕ ਜਾਂ ਇਮਪਲਾਇਰ ਵਲੋਂ ਸੰਪਰਕ ਕੀਤੇ ਜਾਣ 'ਤੇ ਉਸਦੇ ਮੈਸੇਜ ਜਾ ਕਾਲ ਦਾ ਜੁਆਬ ਦੇਣਾ ਚਾਹੁੰਦਾ ਹੈ ਜਾਂ ਨਹੀਂ। ਇਸ ਲਈ ਉਸਨੂੰ ਕੋਈ ਜੁਆਬਦੇਹੀ ਨਹੀਂ ਹੋਏਗੀ ਤੇ ਮਾਲਕ ਜਾਂ ਇਮਪਲਾਇਰ ਉਸਨੂੰ ਇਸ ਬਾਰੇ ਕੋਈ ਸੁਆਲ-ਜੁਆਬ ਨਹੀਂ ਕਰ ਸਕੇਗਾ।
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਆਸਟ੍ਰੇਲੀਆ ਵਾਸੀਆਂ ਦੇ ਵਰਕ-ਲਾਈਫ ਬੈਲੇਂਸ ਵਿੱਚ ਵੱਡਾ ਸੁਧਾਰ ਹੋਏਗਾ। ਇਸ ਵੇਲੇ ਹੁਣ ਤੱਕ ਇਹ ਕਾਨੂੰਨ 25 ਦੇਸ਼ਾਂ ਵਲੋਂ ਸਫਲਤਾਪੂਰਵਰਕ ਲਾਗੂ ਕੀਤਾ ਜਾ ਚੁੱਕਾ ਹੈ।