ਮੈਲਬੋਰਨ (ਹਰਪ੍ਰੀਤ ਸਿੰਘ) - ਬ੍ਰਿਸਬੇਨ ਦੇ ਮਾਉਂਟ ਓਮੇਨੀ ਸ਼ਾਪਿੰਗ ਸੈਂਟਰ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਇਸ ਲਈ ਗ੍ਰਿਫਤਾਰ ਕੀਤਾ ਹੈ, ਕਿਉਂਕਿ ਉਹ ਬੱਚਿਆਂ ਅਤੇ ਛੋਟੀ ਉਮਰ ਦੀਆਂ ਲੜਕੀਆਂ ਦੀ ਵੀਡੀਓ ਬਣਾ ਰਿਹਾ ਸੀ। ਪੁਲਿਸ ਨੂੰ ਜਦੋਂ 12 ਸਾਲਾ ਬੱਚੀ ਦੇ ਘਰਦਿਆਂ ਨੇ ਸ਼ਿਕਾਇਤ ਕੀਤੀ ਤਾਂ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸਦੇ ਕੋਲ ਮੌਜੂਦ ਕੈਮਰੇ ਤੇ ਮੋਬਾਇਲ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਨ੍ਹਾਂ ਨੂੰ ਅਜਿਹੀਆਂ ਕਈ ਵੀਡੀਓਜ਼ ਮਿਲੀਆ। ਮਾਮਲਾ ਇਨ੍ਹਾਂ ਗੰਭੀਰ ਮੰਨਿਆ ਜਾ ਰਿਹਾ ਹੈ ਕਿ ਵਿਅਕਤੀ 'ਤੇ 100 ਤੋਂ ਵਧੇਰੇ ਚਾਰਜ ਲਾਏ ਗਏ ਹਨ ਅਤੇ ਉਸਨੂੰ ਅਗਲੀ ਸੁਣਵਾਈ ਤੱਕ ਜਮਾਨਤ ਦੇਣ ਤੋਂ ਵੀ ਨਾਂਹ ਕਰ ਦਿੱਤੀ ਗਈ ਹੈ।