ਮੈਲਬੋਰਨ (ਹਰਪ੍ਰੀਤ ਸਿੰਘ) - ਵਿਕਟੋਰੀਆ ਯੂਨੀਵਰਸਿਟੀ ਦੀ ਮਿਸ਼ਲ ਇੰਸਟੀਚਿਊਟ ਵਲੋਂ ਦੁਨੀਆਂ ਭਰ ਦੇ 9 ਦੇਸ਼ਾਂ ਵਿੱਚ ਹੋਈ ਸਟੱਡੀ ਦੇ ਨਤੀਜਿਆਂ ਤੋਂ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ਵਿੱਚ ਇਸ ਵੇਲੇ ਚਾਈਲਡ ਕੇਅਰ ਨੂੰ ਲੈਕੇ ਮਾਪਿਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਟੱਡੀ ਅਨੁਸਾਰ ਹਰ ਚਾਰ ਬੱਚਿਆਂ ਚੋਂ ਇੱਕ ਚਾਈਲਡਕੇਅਰ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਨ੍ਹਾਂ ਹੀ ਨਹੀਂ ਹਰ ਚਾਈਲਡਕੇਅਰ ਵਿੱਚ ਪ੍ਰਤੀ ਐਡਮੀਸ਼ਨ ਲਈ 3 ਬੱਚੇ ਕਤਾਰ ਵਿੱਚ ਹਨ। ਆਸਟ੍ਰੇਲੀਆ ਇਸ ਸਟੱਡੀ ਵਿੱਚ 9 ਵਿੱਚੋਂ 4 ਚੌਥੇ ਨੰਬਰ 'ਤੇ ਆਇਆ ਹੈ ਅਤੇ ਆਸਟ੍ਰੇਲੀਆ ਤੋਂ ਜੋ ਮੁਲਕ ਅੱਗੇ ਹਨ ਉਹ ਕ੍ਰਮਵਾਰ ਨਾਰਵੇਅ, ਸਵੀਡਨ, ਸਕਾਟਲੈਂਡ। ਸਟੱਡੀ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਵੀ ਪਾਇਆ ਕਿ 700,000 ਆਸਟ੍ਰੇਲੀਅਨ ਅਜਿਹੇ ਸਥਾਨਾਂ 'ਤੇ ਰਹਿੰਦੇ ਹਨ ਜਿਨ੍ਹਾਂ ਕੋਲ ਬੱਚਿਆਂ ਦੀ ਦੇਖਭਾਲ ਲਈ ਲਗਭਗ ਕੋਈ ਪਹੁੰਚ ਨਹੀਂ ਹੈ।