ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਬਾਰਡਰ ਫੋਰਸ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਐਲਿਸ ਸਪਰਿੰਗਸ ਦੇ 40 ਸਾਲਾ ਬੀਰਦਵਿੰਦਰ ਸਿੰਘ ਵਿਰਕ ਨੂੰ ਭਾਰਤ ਤੋਂ ਸਿਡਨੀ ਵਿੱਚ 1.6 ਮੋਰਫਿਨ ਨਾਮ ਦਾ ਨਸ਼ਾ ਪਾਰਸਲ ਰਾਂਹੀ ਮੰਗਵਾਉਣ ਦੀ ਕੋਸ਼ਿਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ ਤੇ ਅਦਾਲਤ ਵਿੱਚ ਪੇਸ਼ ਕਰਵਾਇਆ ਗਿਆ ਹੈ। ਜਿਨ੍ਹਾਂ 2 ਕੁਰੀਅਰ ਰਾਂਹੀ ਇਸ ਨਸ਼ੇ ਨੂੰ ਮੰਗਵਾਇਆ ਗਿਆ ਸੀ, ਉਸ ਵਿੱਚ ਇਹ ਦੱਸਿਆ ਗਿਆ ਸੀ ਕਿ ਦੋਨਾਂ ਵਿੱਚ ਹੈਲਥ ਕੇਅਰ ਪ੍ਰੋਡਕਟਸ ਅਤੇ ਦਵਾਈਆਂ ਹਨ। ਆਸਟ੍ਰੇਲੀਆ ਵਿੱਚ ਮੋਰਫਿਨ ਦਾ ਲੈਣ-ਦੇਣ ਗੈਰ-ਕਾਨੂੰਨੀ ਹੈ ਅਤੇ ਇਸ ਲਈ ਬੀਰਦਵਿੰਦਰ ਸਿੰਘ ਨੂੰ 10 ਸਾਲ ਤੱਕ ਦੀ ਸਜਾ ਹੋ ਸਕਦੀ ਹੈ।