Thursday, 21 November 2024
23 August 2024 Australia

ਗੁਰਦੁਆਰਾ ਸਾਹਿਬ ਜੀਲੌਂਗ ਵਿਖੇ ਵਾਪਰੀਆਂ ਚੋਰੀ ਦੀਆਂ ਘਟਨਾਵਾਂ ਤੋਂ ਬਾਅਦ ਕਮੇਟੀ ਮੈਂਬਰਾਂ ਵਲੋਂ ਸੰਗਤਾਂ ਨੂੰ ਬੇਨਤੀ ਹੋਈ ਜਾਰੀ

ਗੁਰਦੁਆਰਾ ਸਾਹਿਬ ਜੀਲੌਂਗ ਵਿਖੇ ਵਾਪਰੀਆਂ ਚੋਰੀ ਦੀਆਂ ਘਟਨਾਵਾਂ ਤੋਂ ਬਾਅਦ ਕਮੇਟੀ ਮੈਂਬਰਾਂ ਵਲੋਂ ਸੰਗਤਾਂ ਨੂੰ ਬੇਨਤੀ ਹੋਈ ਜਾਰੀ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਬੀਤੇ ਸੋਮਵਾਰ ਗੁਰਦੁਆਰਾ ਸਾਹਿਬ ਜੀਲੌਂਗ ਵਿਖੇ ਚੋਰੀ ਦੀਆਂ 2 ਘਟਨਾਵਾਂ ਵਾਪਰੀਆਂ ਹਨ, ਹਾਲਾਂਕਿ ਇਸ ਮਾਮਲੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਨੂੰ ਲੈਕੇ ਕੋਈ ਨੁਕਸਾਨ ਨਹੀਂ ਪੁੱਜਾ, ਪਰ ਇਨ੍ਹਾਂ ਘਟਨਾਵਾਂ ਤੋਂ ਬਾਅਦ ਕੁਝ ਲੋਕਾਂ ਵਲੋਂ ਗੁਰੂਘਰ ਦੇ ਸੇਵਾਦਾਰਾਂ, ਗ੍ਰੰਥੀ ਸਿੰਘਾਂ ਬਾਰੇ ਕੁਪ੍ਰਚਾਰ ਕੀਤਾ ਜਾ ਰਿਹਾ ਹੈ। ਜੋ ਸਰਾਸਰ ਝੂਠਾ ਹੈ, ਗੁਰਦੁਆਰਾ ਸਾਹਿਬ ਜੀਲੌਂਗ ਵਲੋਂ ਸੰਗਤਾਂ ਨੂੰ ਇਸ ਸਬੰਧੀ ਬੇਨਤੀ ਕੀਤੀ ਗਈ ਹੈ ਕਿ ਸ਼ਰਾਰਤੀ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਕੋਝੀਆਂ ਕਰਤੂਤਾਂ ਤੋਂ ਸਾਵਧਾਨ ਰਿਹਾ ਜਾਏ ਤੇ ਜੇ ਕਿਸੇ ਵੀ ਸੰਗਤ ਕੋਲ ਅਜਿਹਾ ਕੁਪ੍ਰਚਾਰ ਕਰਨ ਵਾਲੇ ਵਿਰੁੱਧ ਸਬੂਤ ਹੈ ਤਾਂ ਉਹ 0430101271 ਇਸ ਵਟਸਐਪ ਨੰਬਰ 'ਤੇ ਭੇਜਿਆ ਜਾਏ।

ADVERTISEMENT
NZ Punjabi News Matrimonials