ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਮਨਿਸਟਰੀ ਫਾਰ ਪ੍ਰਾਇਮਰੀ ਇੰਡਸਟਰੀਜ਼ ਨੇ ਆਸਟ੍ਰੇਲੀਆ ਤੋਂ ਟਮਾਟਰਾਂ ਦੇ ਇਮਪੋਰਟ 'ਤੇ ਰੋਕ ਲਾਉਣ ਦਾ ਫੈਸਲਾ ਲਿਆ ਹੈ। ਦਰਅਸਲ ਆਸਟ੍ਰੇਲੀਆ ਵਿੱਚ ਟਮਾਟਰਾਂ ਦੀ ਬਿਮਾਰੀ ਫੈਲਣ ਕਾਰਨ ਇਹ ਫੈਸਲਾ ਲਿਆ ਗਿਆ ਹੈ, ਇਸ ਬਿਮਾਰੀ ਦਾ ਵਾਇਰਸ ਟਮਾਟਰਾਂ, ਸ਼ਿਮਲਾ ਮਿਰਚਾਂ ਤੇ ਲਾਲ-ਹਰੀਆਂ ਮਿਰਚਾਂ ਦੀ ਖੇਤੀ ਨੂੰ ਪ੍ਰਭਾਵਿਤ ਕਰਦੀ ਹੈ।