ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਲਈ ਅੰਤਰ-ਰਾਸ਼ਟਰੀ ਵਿਿਦਆਰਥੀ ਤੋਂ ਹੋਣ ਵਾਲੀ ਕਮਾਈ ਦਾ ਕਿੱਤਾ ਸਲਾਨਾ $48 ਬਿਲੀਅਨ ਦੀ ਕਮਾਈ ਲੈ ਕੇ ਆਉਂਦਾ ਹੈ ਤੇ ਇਸ ਹਿਸਾਬ ਨਾਲ ਇਹ ਆਸਟ੍ਰੇਲੀਆ ਦਾ ਚੌਥਾ ਸਭ ਤੋਂ ਵੱਡਾ ਇਮਪੋਰਟ ਦਾ ਬਿਜਨੈਸ ਹੈ ਤੇ ਮਾਹਿਰ ਇਸ ਨੂੰ ਬਿਲਕੁਲ ਵੀ ਐਕਸਪੋਰਟ ਬਿਜਨੈਸ ਕਹਿਣ ਦੇ ਹੱਕ ਵਿੱਚ ਨਹੀਂ ਹਨ, ਇਨ੍ਹਾਂ ਹੀ ਨਹੀਂ ਪੈਸੇ ਦੀ ਕਮਾਈ ਦਾ ਆਸਟ੍ਰੇਲੀਆ ਲਈ ਇਹ ਅਜਿਹਾ ਸਾਧਨ ਹੈ, ਜੋ ਪ੍ਰਵਾਸੀਆਂ ਦੇ ਮੁਕਾਬਲੇ ਵੀ ਲਾਹੇਵੰਦ ਸਾਬਿਤ ਹੁੰਦਾ ਦਿੱਖਦਾ ਹੈ, ਜਿੱਥੇ ਪ੍ਰਵਾਸੀ ਸਾਲ ਵਿੱਚ ਕਰੀਬ $8.6 ਬਿਲੀਅਨ ਆਪਣੇ ਘਰਾਂ ਵਿੱਚ ਭਾਵ ਦੂਜੇ ਦੇਸ਼ਾਂ ਵਿੱਚ ਭੇਜਦੇ ਹਨ, ਉੱਥੇ ਹੀ ਅੰਤਰ-ਰਾਸ਼ਟਰੀ ਵਿਿਦਆਰਥੀਆਂ ਤੋਂ ਫੀਸਾਂ ਦੇ ਰੂਪ ਵਿੱਚ ਪੈਸਾ ਸਿਰਫ ਆਉਂਦਾ ਹੀ ਹੈ ਤੇ ਅਜਿਹੇ ਵਿੱਚ ਸੁਆਲ ਉੱਠ ਰਹੇ ਹਨ ਕਿ ਕਿਉਂ ਆਸਟ੍ਰੇਲੀਆ ਸਰਕਾਰ ਲਗਾਤਾਰ ਵਿਿਦਆਰਥੀਆਂ ਲਈ ਸਖਤਾਈ ਭਰਿਆ ਰੁੱਖ ਅਪਣਾ ਰਹੀ ਹੈ।