ਮੈਲਬੋਰਨ (ਹਰਪ੍ਰੀਤ ਸਿੰਘ) - ਅੱਜ ਸੋਮਵਾਰ ਤੋਂ ਆਸਟ੍ਰੇਲੀਆ ਵਿੱਚ "ਰਾਈਟ ਟੂ ਡਿਸਕੁਨੇਟ" ਕਾਨੂੰਨ ਲਾਗੂ ਹੋ ਗਿਆ ਹੈ ਤੇ ਇਸ ਕਾਨੂੰਨ ਤਹਿਤ ਹੁਣ ਕੰਮ ਤੋਂ ਛੁੱਟੀ ਹੋਣ ਤੋਂ ਬਾਅਦ ਇਹ ਕਰਮਚਾਰੀ ਦੀ ਮਰਜੀ ਹੋਏਗੀ ਕਿ ਉਹ ਮਾਲਕ ਦੀ ਕਾਲ ਦਾ, ਮੈਸੇਜ ਦਾ ਜਾਂ ਈਮੇਲ ਦਾ ਜੁਆਬ ਦੇਣਾ ਚਾਹੁੰਦਾ ਹੈ ਜਾਂ ਨਹੀਂ। ਹਾਲਾਂਕਿ ਮਾਲਕ ਕਾਲ ਜਾਂ ਮੈਸੇਜ ਕਰ ਸਕਦਾ ਹੈ, ਪਰ ਜੇ ਕਰਮਚਾਰੀ ਉਸਦਾ ਜੁਆਬ ਨਹੀਂ ਦਿੰਦਾ ਤਾਂ ਮਾਲਕ ਕੰਮ 'ਤੇ ਆਉਣ ਤੋਂ ਬਾਅਦ ਕਰਮਚਾਰੀ ਤੋਂ ਇਸ ਬਾਰੇ ਕੁਝ ਵੀ ਨਹੀਂ ਪੁੱਛ ਸਕਦਾ। ਸੋ ਹੁਣ ਤੁਸੀਂ ਭਾਂਵੇ ਐਨੁਅਲ ਲੀਵ ਤੇ ਹੋ, ਪਰਿਵਾਰ ਲਈ ਭੋਜਨ ਬਣਾ ਰਹੇ ਹੋ ਜਾਂ ਕਿਤੇ ਬਾਹਰ ਘੁੰਮਣ ਗਏ ਹੋ, ਤੁਸੀਂ ਨਿਸ਼ਚਿੰਤ ਹੋਕੇ ਮਾਲਕ ਨੂੰ ਇਗਨੌਰ ਕਰ ਸਕਦੇ ਹੋ ਤੇ ਇਹ ਤੁਹਾਡੇ 'ਤੇ ਹੋਏਗਾ ਕਿ ਤੁਸੀਂ ਉਸਦਾ ਜੁਆਬ ਦੇਣਾ ਹੈ ਜਾਂ ਨਹੀਂ।