ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਅੱਧੇ ਮਿਲੀਅਨ ਦੇ ਕਰੀਬ ਘਰ ਅਜਿਹੇ ਹਨ, ਜਿਨ੍ਹਾਂ ਵਿੱਚ ਰਿਹਾਇਸ਼ ਤਾਂ ਹੈ, ਪਰ ਇਹ ਘਰ ਇੰਸ਼ੋਰੈਂਸ ਦੇ ਯੋਗ ਨਹੀਂ ਹਨ ਤੇ ਕੋਈ ਵੀ ਇੰਸ਼ੋਰੈਂਸ ਕੰਪਨੀ ਇਨ੍ਹਾਂ ਨੂੰ 'ਐਕਸ਼ਨਜ਼ ਆਫ ਸੀ' ਦੇ ਕਾਰਨ ਇੰਸ਼ੋਰੈਂਸ ਪ੍ਰਦਾਨ ਨਹੀਂ ਕਰ ਰਹੀ। ਐਕਸ਼ਨਜ਼ ਆਫ ਸੀ ਤਹਿਤ ਉਹ ਰਿਹਾਇਸ਼ੀ ਜਾਂ ਕਮਰਸ਼ਲ ਪ੍ਰਾਪਰਟੀਆਂ ਆਉਂਦੀਆਂ ਹਨ, ਜੋ ਸਮੁੰਦਰੀ ਤੱਟਾਂ ਦੇ ਨਜਦੀਕ ਹਨ ਤੇ ਜਿਨ੍ਹਾਂ ਨੂੰ ਖਰਾਬ ਮੌਸਮ ਦੌਰਾਨ ਹੜ੍ਹਾਂ ਦਾ ਤੇ ਲਹਿਰਾਂ ਕਾਰਨ ਟੁੱਟਣ-ਭੱਜਣ ਦਾ ਖਤਰਾ ਹੈ ਤੇ ਇਹ ਖਤਰੇ ਦਾ ਪੱਧਰ ਸਮੁੰਦਰੀ ਤੱਟ ਦੇ ਵਧਣ ਕਾਰਨ ਲਗਾਤਾਰ ਵੱਧਦਾ ਜਾ ਰਿਹਾ ਹੈ।
ਸੋ ਜੇ ਤੁਸੀਂ ਘਰ ਖ੍ਰੀਦਣਾ ਤਾਂ 'ਐਕਸ਼ਨਜ਼ ਆਫ ਸੀ' ਨਿਯਮ ਨੂੰ ਧਿਆਨ ਵਿੱਚ ਰੱਖਿਓ।