ਮੈਲਬੋਰਨ (ਹਰਪ੍ਰੀਤ ਸਿੰਘ) - ਊਬਰ ਨੇ ਆਸਟ੍ਰੇਲੀਆ ਵਿੱਚ ਆਉਂਦੀ ਸਤੰਬਰ ਤੋਂ ਆਪਣੀਆਂ ਕੁਝ ਕੁ ਸੇਵਾਵਾਂ ਬੰਦ ਕਰਨ ਦਾ ਫੈਸਲਾ ਲਿਆ ਹੈ, ਇਨ੍ਹਾਂ ਸੇਵਾਵਾਂ ਨੂੰ ਬੰਦ ਕੀਤੇ ਜਾਣ ਦਾ ਫੈਸਲਾ ਵੱਧਦੀ ਮਹਿੰਗਾਈ ਅਤੇ ਹੋਰ ਕਈ ਤਰ੍ਹਾਂ ਦੀਆਂ ਦਿੱਕਤਾਂ ਨੂੰ ਦੱਸਿਆ ਗਿਆ ਹੈ। ਊਬਰ ਦਾ ਕਹਿਣਾ ਹੈ ਕਿ 12 ਸਤੰਬਰ ਤੋਂ ਊਬਰ ਕਾਰਸ਼ੇਅਰ ਬੰਦ ਕਰਨ ਜਾ ਰਹੀ ਹੈ, ਇਸ ਸੇਵਾ ਤਹਿਤ ਗ੍ਰਾਹਕ ਘੰਟਿਆਂ ਲਈ, ਦਿਨ ਲਈ, ਹਫਤੇ ਲਈ ਕਾਰ ਕਿਰਾਏ 'ਤੇ ਲੈ ਸਕਦਾ ਸੀ। ਇਹ ਸੇਵਾ 2022 ਵਿੱਚ ਸ਼ੁਰੂ ਹੋਈ ਸੀ, ਪਰ ਵੱਧਦੇ ਖਰਚਿਆਂ ਤੇ ਹੋਰ ਦਿੱਕਤਾਂ ਕਾਰਨ ਇਹ ਸੇਵਾ ਆਸਟ੍ਰੇਲੀਆ ਵਿੱਚ ਬੰਦ ਕਰ ਦਿੱਤੀ ਜਾਏਗੀ।