ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਵਿੱਚ $250 ਦੇ ਲੈਣ-ਦੇਣ ਪਿੱਛੇ ਕਤਲ ਕੀਤੇ ਗਏ ਨੌਜਵਾਨ ਦੀ ਮਾਂ ਨੇ ਅੱਜ ਅਦਾਲਤ ਵਿੱਚ ਰੋ-ਰੋ ਦੱਸਿਆ ਕਿ ਕਿਵੇਂ ਉਸਦੇ ਪੁੱਤ ਨੂੰ ਘਰ ਦੇ ਬਾਹਰ ਨੌਜਵਾਨਾਂ ਨੇ ਗੋਲੀ ਮਾਰਕੇ ਕਤਲ ਕਰ ਦਿੱਤਾ। ਇਸ ਕਤਲ ਦਾ ਕਾਰਨ ਸਿਰਫ $250 ਦਾ ਲੈਣ-ਦੇਣ ਸੀ, ਜਿਸ ਕਾਰਨ ਨੌਜਵਾਨ ਦਾ ਪਹਿਲਾਂ ਆਪਸ ਵਿੱਚ ਗਾਲੀ-ਗਲੋਚ ਹੋਇਆ ਤੇ ਬਾਅਦ ਵਿੱਚ ਅੰਜਾਮ ਕਤਲ ਤੱਕ ਪੁੱਜਾ। ਇਸ ਮਾਮਲੇ ਵਿੱਚ ਮੁੱਖ ਦੋਸ਼ੀ ਨੇ ਮੇਨਸਲੋਟਰ ਦੇ ਦੋਸ਼ ਕਬੂਲ ਲਏ ਹਨ। ਪਰ ਮ੍ਰਿਤਕ ਨੌਜਵਾਨ ਦੀ ਮਾਂ ਦਾ ਕਹਿਣਾ ਹੈ ਕਿ ਉਸਦਾ ਇੱਕਲਾਪਣ ਅੱਜ ਵੀ ਉਸਨੂੂੰ ਦੁਖੀ ਕਰ ਰਿਹਾ ਹੈ ਤੇ ਉਹ ਆਪਣੇ ਆਪ ਨੂੰ ਕੁਝ ਰਾਹਤ ਦੇਣ ਲਈ ਆਪਣੀ ਪੁੱਤ ਦੀ ਕਬਰ 'ਤੇ ਜਾਕੇ ਬੈਠ ਜਾਂਦੀ ਹੈ।