Wednesday, 23 October 2024
09 September 2024 Australia

$15 ਮਿਲੀਅਨ ਦੀ ਲਾਟਰੀ ਜਿੱਤਕੇ ਵੀ ਵਿਅਕਤੀ ਅਗਲੇ ਦਿਨ ਪੁੱਜਾ ਨੌਕਰੀ ‘ਤੇ

$15 ਮਿਲੀਅਨ ਦੀ ਲਾਟਰੀ ਜਿੱਤਕੇ ਵੀ ਵਿਅਕਤੀ ਅਗਲੇ ਦਿਨ ਪੁੱਜਾ ਨੌਕਰੀ ‘ਤੇ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਗਲੇਨ ਵੇਵਰਲੀ ਦੇ ਰਹਿਣ ਵਾਲੇ ਇੱਕ ਵਿਅਕਤੀ ਵਲੋਂ ਓਜ਼ੀ ਲੋਟੋ ਦਾ $15 ਮਿਲੀਅਨ ਦਾ 2 ਡਵੀਜ਼ਨ ਦਾ ਇਨਾਮ ਜਿੱਤਿਆ ਗਿਆ ਹੈ, ਵਿਅਕਤੀ ਨੇ ਆਪਣਾ ਨਾਮ ਗੁੰਪਤ ਰੱਖਣ ਦੀ ਬੇਨਤੀ ਕੀਤੀ ਹੈ ਅਤੇ ਨਾਲ ਹੀ ਉਸਨੇ ਦੱਸਿਆ ਕਿ ਕਿਵੇਂ ਉਹ ਲਾਟਰੀ ਜਿੱਤਣ ਦੇ ਅਗਲੇ ਦਿਨ ਵੀ ਕੰਮ 'ਤੇ ਗਿਆ ਤਾਂ ਜੋ ਉਹ ਆਪਣੀ ਇਸ ਪ੍ਰਾਪਤੀ ਨੂੰ ਲੈਕੇ ਜਿਆਦਾ ਉੱਤੇਜਿਤ ਨਾ ਹੋਏ। ਵਿਅਕਤੀ ਇਸ ਵੇਲੇ ਵੀ ਨੌਕਰੀ ਕਰ ਰਿਹਾ ਹੈ ਅਤੇ ਉਸਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਪੈਸੇ ਦੇ ਨਿਵੇਸ਼ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਹਾਸਿਲ ਨਹੀਂ ਕਰਦਾ, ਉਹ ਨੌਕਰੀ ਜਾਰੀ ਰੱਖੇਗਾ।

ADVERTISEMENT
NZ Punjabi News Matrimonials