ਮੈਲਬੋਰਨ (ਹਰਪ੍ਰੀਤ ਸਿੰਘ) - ਬੀਤੇ ਕੁਝ ਸਮੇਂ ਤੋਂ ਮੈਲਬੋਰਨ ਵਿੱਚ ਹਿੰਸਕ ਘਟਨਾਵਾਂ, ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਅਤੇ ਅਜਿਹਾ ਹੀ ਇੱਕ ਤਾਜਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ 18 ਸਾਲਾ ਨੌਜਵਾਨ ਵਲੋਂ ਪੁਲਿਸ ਕਰਮਚਾਰੀ ਨੂੰ ਘਰ ਬੁਲਾਕੇ ਉਸ 'ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਨੌਜਵਾਨ ਨੇ ਪਹਿਲਾਂ ਇਹ ਕਹਿਕੇ ਪੁਲਿਸ ਵਾਲੇ ਨੂੰ ਘਰ ਬੁਲਾਇਆ ਕਿ ਉਸਦੇ ਘਰ ਵਿੱਚ ਹਿੰਸਕ ਲੁੱਟ ਦੀ ਵਾਰਦਾਤ ਵਾਪਰ ਰਹੀ ਹੈ ਤੇ ਜਦੋਂ ਪੁਲਿਸ ਵਾਲਾ ਉਸਦੇ ਘਰ ਪੁੱਜਿਆ ਤਾਂ ਨੌਜਵਾਨ ਨੇ ਇੱਕ ਛੂਰੇ ਨਾਲ ਪੁਲਿਸ ਵਾਲੇ 'ਤੇ ਹਮਲਾ ਕਰ ਦਿੱਤਾ, ਛੂਰੇ ਦੇ ਹਮਲੇ ਕਾਰਨ ਪੁਲਿਸ ਵਾਲੇ ਦੇ ਪੱਟ 'ਤੇ ਡੂੰਘਾ ਜਖਮ ਹੋਇਆ ਦੱਸਿਆ ਜਾ ਰਿਹਾ ਹੈ, ਹਮਲੇ ਦੀ ਸਾਰੀ ਘਟਨਾ ਬੋਡੀਕੈਮ ਵਿੱਚ ਰਿਕਾਰਡ ਹੋ ਗਈ ਹੈ ਅਤੇ ਨੌਜਵਾਨ ਦੀ ਜਮਾਨਤ ਦੀ ਅਰਜੀ ਰੱਦ ਕਰ ਦਿੱਤੀ ਗਈ ਹੈ। ਨੌਜਵਾਨ ਦੀ ਭੈਣ ਅਨੁਸਾਰ ਉਸਨੇ ਹਮਲੇ ਵਾਲੇ ਦਿਨ ਸਵੈਰੇ ਉਸ ਤੋਂ ਪੁੱਛਿਆ ਸੀ ਕਿ ਜੇ ਉਹ ਕਿਸੇ ਪੁਲਿਸ ਵਾਲੇ 'ਤੇ ਹਮਲਾ ਕਰੇ ਤਾਂ ਕੀ ਪੁਲਿਸ ਵਾਲਾ ਉਸਨੂੰ ਗੋਲੀ ਮਾਰੇਗਾ ਜਾਂ ਨਹੀਂ, ਪਰ ਨੌਜਵਾਨ ਦੀ ਭੈਣ ਨੇ ਇਸ ਗੱਲ ਨੂੰ ਨਜਰਅੰਦਾਜ ਕਰ ਦਿੱਤਾ।