ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੀਆਂ ਸਟੇਟਾਂ ਆਕਾਰ ਵਿੱਚ ਇਨੀਂਆਂ ਵੱਡੀਆਂ ਹਨ ਕਿ ਜੇਕਰ ਤੁਸੀਂ ਇਸਦੀ ਤੁਲਨਾ ਯੂਰਪ ਨਾਲ ਕਰੋ ਤਾਂ ਯੂਰਪ ਵਿੱਚ ਕਰੀਬ 16 ਘੰਟੇ ਲਈ ਗੱਡੀ ਡਰਾਈਵ ਕਰਨ ਤੋਂ ਬਾਅਦ ਤੁਸੀਂ 5 ਦੇਸ਼ ਤੱਕ ਪਾਰ ਕਰ ਜਾਓਗੇ, ਪਰ ਕੁਈਨਜ਼ਲੈਂਡ ਜੇ ਤੁਸੀਂ 6 ਘੰਟੇ ਗੱਡੀ ਚਲਾਓ ਤਾਂ ਵੀ ਕੁਈਨਜ਼ਲੈਂਡ ਹੀ ਰਹੋਗੇ, ਕੁਈਨਜ਼ਲੈਂਡ ਦਾ ਆਕਾਰ 1.853 ਮਿਲੀਅਨ ਵਰਗ ਕਿਲੋਮੀਟਰ ਹੈ, ਇਸ ਸਟੇਟ ਦੀ ਕੋਸਟਲਾਈਨ ਹੀ 7000 ਕਿਲੋਮੀਟਰ ਲੰਬੀ ਹੈ।
ਕੰਗਾਰੂਆਂ ਦੀ ਆਬਾਦੀ 50 ਮਿਲੀਅਨ ਤੋਂ ਜਿਆਦਾ ਹੈ, ਜੋ ਕਿ ਆਸਟ੍ਰੇਲੀਆ ਦੀ ਮਨੁੱਖੀ ਆਬਾਦੀ ਤੋਂ ਵੀ ਕਾਫੀ ਵੱਧ ਹੈ।
ਦ ਗਰੇਟ ਬੇਰੀਅਰ ਰੀਫ ਦੁਨੀਆਂ ਦਾ ਸਭ ਤੋਂ ਵੱਡਾ ਕੋਰਲ ਰੀਫ ਸਿਸਟਮ (ਮੂੰਗੇ ਦੀਆਂ ਚੱਟਾਨਾਂ) ਹੈ ਅਤੇ ਕੁਈਨਜ਼ਲੈਂਡ ਵਿੱਚ ਹੀ ਹੈ।
ਆਸਟ੍ਰੇਲੀਆ ਦੀ ਕੋਸਟਲਾਈਨ ਕਰੀਬ 25000 ਕਿਲੋਮੀਟਰ ਲੰਬੀ ਹੈ ਅਤੇ ਇਹ ਵੀ ਕਿ 75% ਆਸਟ੍ਰੇਲੀਆ ਵਾਸੀ ਸਮੁੰਦਰੀ ਤੱਟ ਤੋਂ ਸਿਰਫ 1 ਘੰਟੇ ਦੀ ਦੂਰੀ ਦੇ ਅੰਦਰ ਹੀ ਰਹਿੰਦੇ ਹਨ।