ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਕੰਨਵੈਂਸ਼ਨ ਤੇ ਐਗਜ਼ੀਬੀਸ਼ਨ ਸੈਂਟਰ ਵਿਖੇ ਲੱਗੀ ਵੱਡੇ ਪੱਧਰ 'ਤੇ ਹਥਿਆਰਾਂ ਦੀ ਪ੍ਰਦਰਸ਼ਨੀ ਖਿਲਾਫ ਮੈਲਬੋਰਨ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਲੋਕ ਸੜਕਾਂ 'ਤੇ ਉੱਤਰ ਆਏ ਹਨ, ਕਈ ਥਾਵਾਂ 'ਤੇ ਮਾਹੌਲ ਤਣਾਅ ਭਰਿਆ ਬਣ ਗਿਆ ਹੈ ਤੇ ਪੁਲਿਸ ਤੇ ਆਮ ਲੋਕ ਇੱਕ-ਦੂਜੇ ਸਾਹਮਣੇ ਹੋਏ, ਜਿਸ ਕਾਰਨ ਸਥਿਤੀ ਤਣਾਅਪੂਰਣ ਬਣ ਗਈ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਪ੍ਰਦਰਸ਼ਨੀ ਵਾਲੀ ਥਾਂ ਨੂੰ ਸਟੀਲ ਦੀ ਵਾੜ ਲਾਕੇ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਲੋਕ ਪ੍ਰਦਰਸ਼ਨੀ ਨੂੰ ਭੰਗ ਨਾ ਕਰ ਸਕਣ। ਪਰ ਲੋਕਾਂ ਨੇ ਕਈ ਥਾਵਾਂ ਤੋਂ ਵਾੜ ਤੋੜ ਦਿੱਤੀ ਅਤੇ ਪ੍ਰਦਰਸ਼ਨੀ ਵਾਲੀ ਥਾਂ ਪੁੱਜਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਅੱਥਰੂ ਗੈਸ ਵੀ ਵਰਤੀ ਦੱਸੀ ਜਾ ਰਹੀ ਹੈ।