ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਅਲਬਾਨੀਜ਼ ਸਰਕਾਰ ਨੇ ਬੀਤੇ ਦਿਨੀਂ ਵਾਅਦਾ ਕੀਤਾ ਹੈ ਕਿ ਉਨ੍ਹਾਂ ਵਲੋਂ ਇਸ ਸਾਲ ਦੇ ਅੰਤ ਤੱਕ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਪ੍ਰਭਾਵੀ ਢੰਗ ਨਾਲ ਰੋਕੇ ਜਾਣ ਲਈ ਕਾਨੂੰਨ ਲਿਆਉਂਦਾ ਜਾਏਗਾ, ਦਰਅਸਲ ਬੀਤੇ ਕੁਝ ਸਮੇਂ ਤੋਂ ਆਸਟ੍ਰੇਲੀਆ ਭਰ ਵਿੱਚ ਮਾਪੇ ਇਸ ਗੱਲ 'ਤੇ ਜੋਰ ਪਾ ਰਹੇ ਸਨ ਕਿ ਬੱਚਿਆਂ 'ਤੇ ਸੋਸ਼ਲ ਮੀਡੀਆ ਦੇ ਵੱਧ ਰਹੇ ਬੁਰੇ ਪ੍ਰਭਾਵਾਂ ਨੂੰ ਰੋਕਣ ਲਈ ਕਾਨੂੰਨ ਪਾਸ ਕੀਤੇ ਜਾਣਾ ਜਰੂਰੀ ਹੈ ਅਤੇ ਨਾਲ ਹੀ ਵਿਰਧੀ ਵਿਰੋਧੀ ਧਿਰ ਨੇ ਵੀ ਅਗਲੇ ਸਾਲ ਚੋਣਾ ਤੋਂ ਬਾਅਦ ਸਰਕਾਰ ਬਨਾਉਣ ਦਾ ਦਾਅਵਾ ਕਰਦਿਆਂ ਅਜਿਹਾ ਕਾਨੂੰਨ ਪਾਸ ਕਰਨ ਦੀ ਗੱਲ ਕਹੀ ਸੀ।