ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਉਪ-ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਰਿਚਰਡ ਮਾਰਲੇਸ ਨੇ ਸੰਸਦ ਵਿੱਚ ਬੋਲਦਿਆਂ ਇਹ ਐਲਾਨ ਕੀਤਾ ਹੈ ਕਿ ਅਫਗਾਨਿਸਤਾਨ ਵਿੱਚ ਸੇਵਾਵਾਂ ਦੇਣ ਵਾਲੇ ਉਨ੍ਹਾਂ ਆਸਟ੍ਰੇਲੀਆਈ ਫੌਜੀਆਂ ਤੋਂ ਉਨ੍ਹਾਂ ਨੂੰ ਦਿੱਤੇ ਸਨਮਾਨ ਤੇ ਵੀਰਤਾ ਮੈਡਲ ਵਾਪਿਸ ਲਏ ਜਾਣਗੇ। ਜਿਨ੍ਹਾਂ 'ਤੇ ਅਫਗਾਨਿਸਤਾਨ ਦੇ ਆਮ ਲੋਕਾਂ 'ਤੇ ਤੱਸ਼ਦਦ ਕਰਨ ਦੇ ਦੋਸ਼ ਲੱਗੇ ਸਨ। ਦੱਸਦੀਏ ਕਿ ਇਸ ਗੱਲ ਨੂੰ ਲੈਕੇ ਦੁਨੀਆਂ ਭਰ ਵਿੱਚ ਆਸਟ੍ਰੇਲੀਆ ਦੇ ਮਾਣ ਨੂੰ ਲੈਕੇ ਕਾਫੀ ਠੇਸ ਪਹੁੰਚੀ ਸੀ। ਸਰਕਾਰ ਵਲੋਂ ਕੁਝ ਨਿਯਮਾਂ ਕਾਰਨ ਇਨ੍ਹਾਂ ਫੌਜੀਆਂ ਦੇ ਨਾਮ ਜੱਗਜਾਹਰ ਨਹੀਂ ਕੀਤੇ ਗਏ ਹਨ ਅਤੇ ਇਨ੍ਹਾਂ ਫੌਜੀਆਂ ਨੂੰ ਚਿੱਠੀਆਂ ਪਾਕੇ ਇਸ ਗੱਲ ਦੀ ਜਾਣਕਾਰੀ ਦੇ ਦਿੱਤੀ ਗਈ ਹੈ।