ਮੈਲਬੋਰਨ (ਹਰਪ੍ਰੀਤ ਸਿੰਘ) - ਇਹ ਰੱਬ ਦੀ ਕਰਨੀ ਹੈ ਕਿ ਮੈਲਬੋਰਨ ਰਹਿੰਦਾ ਮਨਪ੍ਰੀਤ ਸਿੰਘ ਅੱਜ ਸਾਡੇ ਵਿੱਚ ਮੌਜੂਦ ਹੈ। ਬੀਤੀ 25 ਅਗਸਤ ਨੂੰ ਫੂਡ ਡਿਲੀਵਰੀ ਕਰਕੇ ਵਾਪਿਸ ਆਉਂਦੇ ਨੂੰ 2 ਨੌਜਵਾਨ ਮਹਿਲਾਵਾਂ ਨੇ ਰੋਕ ਕੇ ਉਸ 'ਤੇ ਛੁਰੇ ਨਾਲ ਹਮਲਾ ਕਰ ਦਿੱਤਾ ਸੀ। ਗਰਦਨ 'ਤੇ ਕੀਤੇ ਵਾਰ ਕਾਰਨ ਅਜੇ ਵੀ ਉਸਦੀ ਆਵਾਜ ਪਹਿਲਾਂ ਵਾਂਗ ਨਹੀਂ ਰਹੀ ਤੇ ਛਾਤੀ ਵਿੱਚ ਜੋ ਛੁਰਾ ਮਾਰਿਆ ਗਿਆ ਸੀ, ਉਹ ਸਾਹ ਰੱਗ ਤੋਂ ਕੁਝ ਸੈਂਟੀਮੀਟਰ ਦੀ ਦੂਰ ਹੀ ਰਹਿ ਗਿਆ। ਇਸ ਸਭ ਕਾਰਨ ਮਨਪ੍ਰੀਤ ਨੂੰ 2 ਹਫਤੇ ਤੱਕ ਵੈਂਟੀਲੇਟਰ 'ਤੇ ਰਹਿਣਾ ਪਿਆ ਸੀ ਅਤੇ ਅਜੇ ਵੀ ਮਨਪ੍ਰੀਤ ਦੇ ਦਿਮਾਗ 'ਤੇ ਇਸ ਘਟਨਾ ਦਾ ਖੌਫ ਬਣਿਆ ਹੋਇਆ ਹੈ। ਸੱਚਮੁੱਚ ਆਪਣੇ ਦੇਸ਼ ਛੱਡ ਪ੍ਰਦੇਸ਼ਾਂ ਵਿੱਚ ਕਿਰਤਾਂ ਕਰਦੇ ਇਨ੍ਹਾਂ ਪ੍ਰਵਾਸੀ ਵੀਰਾਂ ਦਾ ਸੱਚਮੁੱਚ ਰੱਬ ਈ ਰਾਖਾ ਏ।