ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਵਿੱਚ ਇੱਕ 78 ਸਾਲਾ ਬਜੁਰਗ ਦੀ ਐਂਬੂਲੈਂਸ ਦੀ ਉਡੀਕ ਕਰਨ ਦੌਰਾਨ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਬਜੁਰਗ ਦੇ ਗੁਆਂਢੀਆਂ ਨੇ ਜਦੋਂ ਉਸਨੂੰ ਮੱਦਦ ਲਈ ਚਿਲਾਉਂਦੇ ਸੁਣਿਆਂ ਤਾਂ ਉਨ੍ਹਾਂ ਐਂਬੂਲੈਂਸ ਨੂੰ ਮੱਦਦ ਲਈ ਕਾਲ ਕੀਤੀ, ਪਰ ਐਂਬੂਲੈਂਸ ਆਉਣ ਨੂੰ ਕਰੀਬ 4 ਘੰਟੇ ਦਾ ਸਮਾਂ ਲੱਗਿਆ ਤੇ ਇਸ ਦੌਰਾਨ ਬਜੁਰਗ ਦੀ ਮੌਤ ਹੋ ਗਈ। ਗੁਆਂਢੀਆਂ ਨੇ ਇਸ ਦੌਰਾਨ ਘਰ ਵਿੱਚ ਵੜ੍ਹਣ ਦੀ ਕੋਸ਼ਿਸ਼ ਵੀ ਕੀਤੀ, ਪਰ ਅਜਿਹਾ ਨਾ ਹੋ ਸਕਿਆ।
ਇਸ ਮੰਗਭਾਗੀ ਘਟਨਾ ਤੋਂ ਵਿਕਟੋਰੀਆ ਐਂਬੂਲੈਂਸ ਵਿਭਾਗ ਵੀ ਜਾਣੂ ਹੈ ਤੇ ਵਿਭਾਗ ਦਾ ਕਹਿਣਾ ਹੈ ਕਿ ਕਰਮਚਾਰੀਆਂ ਦੀ ਘਾਟ ਕਾਰਨ ਇਹ ਮਾੜਾ ਨਤੀਜਾ ਸਾਹਮਣੇ ਆਇਆ ਹੈ। ਬੀਤੇ ਸ਼ਨੀਵਾਰ ਦੀ ਰਾਤ ਇਹ ਘਟਨਾ ਵਾਪਰੀ ਤੇ ਉਸ ਵੇਲੇ 90 ਐਂਬੂਲੈਂਸ ਕਰਮਚਾਰੀ ਸੇਵਾ ਵਿੱਚ ਸਨ ਅਤੇ ਇਸ ਕਾਰਨ ਕਈ ਸ਼ਹਿਰ ਦੇ ਕਈ ਹਿੱਸਿਆਂ ਤੱਕ ਇੱਕ ਨਿਯਤ ਸਮੇਂ ਵਿੱਚ ਪੁੱਜਣਾ ਬਿਲਕੁਲ ਵੀ ਸੰਭਵ ਨਹੀਂ ਸੀ।