Thursday, 21 November 2024
17 September 2024 Australia

ਕਵਾਂਟਸ ਦੇ ਯਾਤਰੀ ਜਹਾਜ ਨੇ ਉਡਾਣ ਭਰਣ ਦੌਰਾਨ ਪੁੱਟ ਦਿੱਤੀ ਸੜਕ, ਟੱਲ ਗਿਆ ਵੱਡਾ ਹਾਦਸਾ

ਕਵਾਂਟਸ ਦੇ ਯਾਤਰੀ ਜਹਾਜ ਨੇ ਉਡਾਣ ਭਰਣ ਦੌਰਾਨ ਪੁੱਟ ਦਿੱਤੀ ਸੜਕ, ਟੱਲ ਗਿਆ ਵੱਡਾ ਹਾਦਸਾ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਪਰਥ ਏਅਰਪੋਰਟ 'ਤੇ ਇੱਕ ਅਨੌਖੀ ਪਰ ਡਰਾ ਦੇਣ ਵਾਲੀ ਘਟਨਾ ਵਾਪਰਣ ਦੀ ਖਬਰ ਹੈ। ਬੀਤੇ ਦਿਨੀਂ ਏਅਰਪੋਰਟ 'ਤੇ ਸਿੰਘਾਪੁਰ ਲਈ ਉਡਾਣ ਭਰ ਰਹੀ ਕਵਾਂਟਸ ਦੀ ਫਲਾਈਟ ਕਿਊ71 ਵਲੋਂ ਜਦੋਂ ਉਡਾਣ ਭਰੀ ਜਾ ਰਹੀ ਸੀ ਤਾਂ ਰਨਵੇਅ ਦੀ ਸੜਕ ਟੁੱਟਣ ਦੀ ਖਬਰ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਹੀ ਹੈ। ਚੰਗੀ ਖਬਰ ਇਹ ਰਹੀ ਕਿ ਕਿਊ71 ਤਾਂ ਆਪਣੀ ਮੰਜਿਲ ਵੱਲ ਵੱਧ ਗਈ, ਪਰ ਏਅਰਪੋਰਟ 'ਤੇ ਆਉਣ ਵਾਲੀਆਂ ਹੋਰ ਉਡਾਣਾ ਨੂੰ ਦੂਜੇ ਨਜਦੀਕੀ ਏਅਰਪੋਰਟਾਂ 'ਤੇ ਡਾਇਵਰਟ ਕਰਨਾ ਪਿਆ।

ADVERTISEMENT
NZ Punjabi News Matrimonials