ਮੈਲਬੋਰਨ (ਹਰਪ੍ਰੀਤ ਸਿੰਘ) - ਲੰਬਾ ਸਫਰ ਦਿੱਲੀ ਦਾ ਵਿਦੇਸ਼ਾਂ ਤੋਂ ਆਉਣ ਵਾਲੇ ਪੰਜਾਬੀਆਂ ਨੂੰ ਅਕਸਰ ਹੀ ਖੱਜਲ ਕਰਦਾ ਹੈ, ਪਰ ਸ਼ੁਕਰ ਹੈ ਫਲਾਈ ਅਮ੍ਰਿਤਸਰ ਇਨੀਸ਼ੀਏਟਿਵ ਦਾ, ਜਿਸ ਸਦਕਾ ਹੁਣ ਤੱਕ ਅਮ੍ਰਿਤਸਰ ਲਈ ਦੱਖਣੀ ਪੂਰਬੀ ਏਸ਼ੀਆਈ ਸ਼ਹਿਰਾਂ ਲਈ ਕਈ ਉਡਾਣਾ ਸ਼ੁਰੂ ਹੋ ਚੁੱਕੀਆਂ ਹਨ ਤੇ ਇਸ ਕੜੀ ਵਿੱਚ ਤਾਜਾ ਉਡਾਣ ਬੈਂਕਾਕ-ਅਮ੍ਰਿਤਸਰ ਵਿਚਾਲੇ 28 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਸਿੱਧੀ ਉਡਾਣ ਹੈ ਤੇ ਇਸ ਦਾ ਲਾਹਾ ਨਾ ਸਿਰਫ ਬੈਂਕਾਕ ਘੁੰਮਣ ਜਾਣ ਵਾਲੇ ਯਾਤਰੀਆਂ ਨੂੰ ਹੋਏਗਾ, ਬਲਕਿ ਆਸਟ੍ਰੇਲੀਆ/ ਨਿਊਜੀਲੈਂਡ ਤੋਂ ਆਉਣ/ਜਾਣ ਵਾਲੇ ਪੰਜਾਬੀਆਂ ਨੂੰ ਹੋਏਗਾ, ਜਿਨ੍ਹਾਂ ਦਾ ਕਾਫੀ ਸਮਾਂ ਤਾਂ ਬਚੇਗਾ ਹੀ, ਨਾਲ ਹੀ ਉਹ ਅਮ੍ਰਿਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਵੀ ਹੋ ਸਕਣਗੇ।
ਇਹ ਉਡਾਣ ਬੈਂਕਾਕ ਦੇ ਡੋਨ ਮੁਏਂਗ ਏਅਰਪੋਰਟ ਤੋਂ ਸੋਮਵਾਰ, ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਚੱਲੇਗੀ ਤੇ 8.10 'ਤੇ ਚੱਲਕੇ 4 ਘੰਟੇ 45 ਮਿੰਟ ਵਿੱਚ ਅਮ੍ਰਿਤਸਰ ਲੋਕਲ ਸਮੇਂ ਅਨੁਸਾਰ ਰਾਤ 11.25 'ਤੇ ਪੁੱਜੇਗੀ। ਅਮ੍ਰਿਤਸਰ ਤੋਂ ਡੋਨ ਮੁਏਂਗ ਏਅਰਪੋਰਟ ਨੂੰ ਇਹ ਉਡਾਣ ਮੰਗਲਵਾਰ, ਬੁੱਧਵਾਰ ਤੇ ਸ਼ੁੱਕਰਵਾਰ ਤੇ ਐਤਵਾਰ ਰਾਤ 00.25 'ਤੇ ਚੱਲੇਗੀ।
ਅਮ੍ਰਿਤਮੁਸਾਫਿਰਾਂ ਨੂੰ ਕੁਝ ਜਿਆਦਾ ਹੀ ਤੰਗ ਕਰ ਜਾਂਦਾ ਹੈ, ਪਰ ਅਮ੍ਰਿਤਸਰ ਏਅਰਪੋਰਟ