ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ 150 ਦੇ ਕਰੀਬ ਪ੍ਰਾਇਵੇਟ ਕਾਲਜਾਂ ਨੂੰ ਚੱਲੀ ਛਾਣਬੀਣ ਤੋਂ ਬਾਅਦ ਤਾਲੇ ਲਾਉਣ ਦਾ ਹੁਕਮ ਹੋਇਆ ਹੈ, ਇਹ ਉਹ ਕਾਲਜ ਹਨ ਜਿਨ੍ਹਾਂ ਨੇ ਸਟੱਡੀ ਵੀਜਾ ਦੀ ਆੜ ਵਿੱਚ ਹਜਾਰਾਂ ਭਾਰਤੀ ਜਿਨ੍ਹਾਂ ਵਿੱਚ ਬਹੁਤੇ ਪੰਜਾਬੀ ਵਿਿਦਆਰਥੀ ਸਨ, ਨੂੰ ਆਸਟ੍ਰੇਲੀਆ ਆਉਣ ਦਾ ਰਸਤਾ ਦਿਖਾਇਆ, ਪਰ ਇੱਥੇ ਆਕੇ ਇਹ ਵਿਿਦਆਰਥੀ ਪੜ੍ਹਾਈ ਦੀ ਥਾਂ ਗੈਰ-ਕਾਨੂੰਨੀ ਢੰਗ ਨਾਲ ਕੰਮ ਹੀ ਕਰਦੇ ਸਨ। ਇਨ੍ਹਾਂ ਕਾਲਜਾਂ 'ਤੇ ਜਦੋਂ ਛਾਣਬੀਣ ਸ਼ੁਰੂ ਹੋਈ ਤਾਂ ਇਹ ਕਾਲਜ ਵਿਿਦਆਰਥੀਆਂ ਨੂੰ ਪੜ੍ਹਾਏ ਜਾਣ ਦੇ ਸਬੂਤ ਅਤੇ ਹੋਰ ਜਰੂਰੀ ਸਬੂਤ ਪੇਸ਼ ਕਰਨ ਵਿੱਚ ਅਸਮਰਥ ਰਹੇ।
ਪਹਿਲੀ ਵਾਰ ਇਹ ਮਾਮਲਾ ਬੀਤੀ ਮਈ ਵਿੱਚ ਸਾਹਮਣੇ ਆਇਆ ਸੀ, ਜਦੋਂ ਆਸਟ੍ਰੇਲੀਆ ਦੀਆਂ 2 ਯੂਨੀਵਰਸਿਟੀਆਂ ਫੈਡਰੇਸ਼ਨ ਯੂਨੀਵਰਸਿਟੀ ਆਫ ਵਿਕਟੋਰੀਆ ਅਤੇ ਵੈਸਟਰਨ ਸਿਡਨੀ ਯੂਨੀਵਰਸਿਟੀ ਨੇ ਪੰਜਾਬ, ਹਰਿਆਣਾ, ਜੰਮੂਕਸ਼ਮੀਰ, ਯੂਪੀ ਤੋਂ ਆਏ ਵਿਿਦਆਰਥੀਆਂ 'ਤੇ ਵਿਿਦਆਰਥੀ ਵੀਜੇ ਦੀ ਆੜ ਵਿੱਚ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਦੇ ਦੋਸ਼ ਲਾਏ ਸਨ।