ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੀ ਆਬਾਦੀ ਨੇ ਅਧਿਕਾਰਿਤ ਰੂਪ ਵਿੱਚ 27 ਮਿਲੀਅਨ ਦਾ ਆਂਕੜਾ ਪਾਰ ਕਰ ਦਿੱਤਾ ਹੈ। ਇਸ ਵਾਧੇ ਨਾਲ ਇਹ ਆਬਾਦੀ 27.1 ਪੁੱਜ ਗਈ ਹੈ। ਬੀਤੇ ਇੱਕ ਸਾਲ ਮਾਰਚ ਤੱਕ ਆਬਾਦੀ ਵਿੱਚ 615,300 ਦਾ ਵਾਧਾ ਹੋਇਆ ਹੈ, ਜਿਸ ਵਿੱਚੋਂ 509,800 ਵਿਦੇਸ਼ੋਂ ਪੁੱਜੇ ਨਾਗਰਿਕ ਹਨ। ਇਸ ਸਮੇਂ ਦੌਰਾਨ ਆਸਟ੍ਰੇਲੀਆ ਵਿੱਚ ਕੁੱਲ 289,700 ਜਨਮ ਹੋਏ ਹਨ ਅਤੇ 184,200 ਮੌਤਾਂ ਦਰਜ ਹੋਈਆਂ ਹਨ। ਬੀਤੇ ਸਾਲ ਵਧੀ ਆਬਾਦੀ ਦਾ 83% ਹਿੱਸਾ ਵਿਦੇਸ਼ੋਂ ਪੁੱਜੇ ਨਾਗਰਿਕ ਹਨ