ਮੈਲਬੋਰਨ (ਹਰਪ੍ਰੀਤ ਸਿੰਘ) - ਹਰਿਆਣੇ ਦੀ ਰਹਿਣ ਵਾਲੀ ਪਰੀਂਜਲ ਨੇ ਕਦੇ ਸੋਚਿਆ ਸੀ ਕਿ ਉਹ ਆਸਟ੍ਰੇਲੀਆ ਪੜ੍ਹਣ ਦਾ ਸੁਪਨਾ ਪੂਰਾ ਕਰ ਇੱਕ ਚੰਗੀ ਜਿੰਦਗੀ ਜੀਏਗੀ, ਪਰ ਠੱਗ ਐਜੰਟਾਂ ਦੇ ਧੋਖੇ ਨੇ ਉਸਦੀ ਤੇ ਉਸਦੇ ਸਾਰੇ ਪਰਿਵਾਰ ਦੀ ਜਿੰਦਗੀ ਖਰਾਬ ਕਰ ਦਿੱਤੀ। ਚੰਡੀਗੜ੍ਹ ਦੀ ਵਰਲਡ ਵੀਜ਼ਾ ਅਡਵਾਈਜ਼ਰ ਨਾਮ ਦੀ ਫਰਮ ਨੇ ਉਨ੍ਹਾਂ ਨੂੰ ਐਡੀਲੇਡ ਦੀ ਵਿਲੋਜ਼ ਇੰਸਟੀਚਿਊਟ ਦਾ ਨਕਲੀ ਆਫਰ ਲੈਟਰ ਦੇ ਲੱਖਾਂ ਠੱਗ ਲਏ ਤੇ ਟੈਕਸੀ ਡਰਾਈਵਰ ਦਾ ਕੰਮ ਕਰਦੇ ਪਰੀਂਜਲ ਦੇ ਪਿਤਾ ਹੁਣ ਮੁਸ਼ਕਿਲਾਂ ਵਿੱਚ ਫਸੇ ਹੋਏ ਹਨ। ਵਰਲਡ ਵੀਜ਼ਾ ਅਡਵਾਈਜ਼ਰ ਵਾਲਾ ਐਜੰਟ ਫਰਾਰ ਹੋ ਗਿਆ ਸੀ, ਪਰ ਪੁਲਿਸ ਨੂੰ ਉਸਨੇ ਗ੍ਰਿਫਤਾਰ ਕਰ ਲਿਆ ਹੈ ਤੇ ਪਰੀਂਜਲ ਜਿਹੇ ਕਈ ਉਸਤੋਂ ਪੈਸੇ ਵਾਪਿਸ ਕਰਨ ਲਈ ਮਿੰਨਤਾਂ ਕਰ ਰਹੇ ਹਨ। ਪੰਜਾਬ ਤੋਂ ਤਾਂ ਇੱਕ ਅਜਿਹੀ ਠੱਗੀ ਦਾ ਸ਼ਿਕਾਰ ਹੋਏ ਇੱਕ ਵਿਿਦਆਰਥੀ ਦੇ ਪਿਤਾ ਵਲੋਂ ਸਿਰ ਚੜ੍ਹੇ ਕਰਜੇ ਦੇ ਚਲਦਿਆਂ ਆਤਮ-ਹੱਤਿਆ ਕੀਤੇ ਜਾਣ ਦੀ ਖਬਰ ਹੈ।
ਇੱਥੇ ਦੱਸਦੀਏ ਕਿ ਆਸਟ੍ਰੇਲੀਆ ਨੇ ਸਟੂਡੈਂਟ ਵੀਜਾ ਲਈ ਕਾਫੀ ਸਖਤਾਈਆਂ ਕੀਤੀਆਂ ਹਨ ਤੇ ਇਸ ਵਿੱਚ ਸੀਮਿਤ ਗਿਣਤੀ ਵਿੱਚ ਸਟੂਡੈਂਟ ਵੀਜੇ ਜਾਰੀ ਕੀਤੇ ਜਾਣਾ ਵੀ ਸ਼ਾਮਿਲ ਹੈ ਤੇ ਪੁਲਿਸ ਵਲੋਂ ਜਾਰੀ ਆਂਕੜੇ ਦੱਸਦੇ ਹਨ ਕਿ ਆਸਟ੍ਰੇਲੀਆ ਵਲੋਂ ਸਖਤਾਈਆਂ ਲਾਗੂ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਇਸ ਸਾਲ ਵਿੱਚ ਸਿਰਫ ਪੰਜਾਬ/ਹਰਿਆਣੇ ਤੋਂ ਹੀ 400 ਤੋਂ ਵਧੇਰੇ ਵਿਿਦਆਰਥੀ $4.5 ਮਿਲੀਅਨ ਦੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਸੋ ਤੁਹਾਡੇ ਕਿਸੇ ਵੀ ਜਾਣਕਾਰ ਨੇ ਆਸਟ੍ਰੇਲੀਆ ਵੀਜਾ ਅਪਲਾਈ ਕਰਨਾ ਤਾਂ ਪੂਰੀ ਸਾਵਧਾਨੀ ਵਰਤਣ ਦੀ ਸਲਾਹ ਦਿਓ।