ਮੈਲਬੋਰਨ (ਹਰਪ੍ਰੀਤ ਸਿੰਘ) - ਪਰਥ ਵਿਖੇ ਗੁਟਕਾ ਸਾਹਿਬ ਬੇਅਦਬੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ 27 ਸਾਲਾ ਖਿਜਰ ਹਯਾਤ ਨੂੰ ਅਦਾਲਤ ਨੇ ਦੋਸ਼ੀ ਐਲਾਨ ਦਿੱਤਾ ਹੈ ਤੇ ਅਗਲੇ ਮਹੀਨੇ ਉਸਨੂੰ ਸਜਾ ਸੁਣਾਈ ਜਾਏਗੀ। ਉਸ ਨੂੰ ਨਸਲੀ ਤੌਰ 'ਤੇ ਪ੍ਰੇਸ਼ਾਨ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਖਿਜਰ ਹਯਾਤ ਨੂੰ ਸਖਤ ਸ਼ਰਤਾਂ ਅਤੇ $10,000 ਦੇ ਨਿੱਜੀ ਮੁਚਲਕੇ 'ਤੇ ਜਮਾਨਤ ਵੀ ਦੇ ਦਿੱਤੀ ਗਈ ਹੈ। ਆਸਟ੍ਰੇਲੀਆ ਵੱਸਦੇ ਸਿੱਖ ਭਾਈਚਾਰੇ ਵਿੱਚ ਖਿਜਰ ਹਯਾਤ ਨੂੰ ਸਖਤ ਸਜਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਸ ਸਬੰਧ ਵਿੱਚ ਹੁਣ ਤੱਕ ਕਈ ਰੋਸ ਪ੍ਰਦਰਸ਼ਨ ਵੀ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਵਿੱਚ ਕੀਤੇ ਜਾ ਚੁੱਕੇ ਹਨ। ਹਿਜਰ ਖਯਾਤ ਨੇ ਇਸ ਘਟਨਾ ਦੀਆਂ ਕਈ ਵੀਡੀਓ ਬਣਾਕੇ ਸੋਸ਼ਲ ਮੀਡੀਆ 'ਤੇ ਚੜਾਈਆਂ ਸਨ।
ਖਿਜਰ ਹਯਾਤ ਨੂੰ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਦੇ ਨਿਯਮਾਂ ਤਹਿਤ ਘਰ ਰਹਿਣਾ ਪਏਗਾ, ਰੋਜਾਨਾ ਪੁਲਿਸ ਨੂੰ ਰਿਪੋਰਟ ਕਰਨਾ ਪਏਗਾ, ਸੋਸ਼ਲ ਮੀਡੀਆ ਨਹੀਂ ਵਰਤ ਸਕੇਗਾ ਅਤੇ ਆਸਟ੍ਰੇਲੀਆ ਤੋਂ ਬਾਹਰ ਨਾ ਜਾਣ ਦੇ ਆਦੇਸ਼ਾਂ ਤਹਿਤ ਜਮਾਨਤ ਮਿਲੀ ਹੈ।