ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਵਿੱਚ ਇਸ ਵੇਲੇ ਫੈਡਰਲ ਤੇ ਗਰੀਨ ਪਾਰਟੀ ਦੀ ਸਾਂਝੀ ਸਰਕਾਰ ਹੈ, ਪਰ ਬੀਤੇ ਦਿਨੀਂ ਸੈਨੇਟ ਵਿੱਚ ਅਲਬਾਨੀਜ਼ ਸਰਕਾਰ ਦੀ ਹੈਲਪ ਟੂ ਬਾਏ ਸਕੀਮ ਵਿਰੁੱਧ ਗਰੀਨ ਪਾਰਟੀ ਵਲੋਂ ਵੋਟਿੰਗ ਕੀਤੇ ਜਾਣ ਕਾਰਨ ਪ੍ਰਧਾਨ ਮੰਤਰੀ ਅਲਬਾਨੀਜ਼ ਗਰੀਨ ਨੇਤਾਵਾਂ ਨਾਲ ਨਾਖੁਸ਼ ਹਨ ਅਤੇ ਡਬਲ ਡਿਸੋਲੀਉਸ਼ਨ ਲਿਆਉਣਾ ਚਾਹੁੰਦੇ ਹਨ, ਭਾਵ ਜੇ ਦੋਨਾਂ ਪਾਰਟੀਆਂ ਵਿੱਚ ਸਹਿਮਤੀ ਦੁਬਾਰਾ ਬਰਕਰਾਰ ਨਾ ਹੋਈ ਤਾਂ ਸਰਕਾਰ ਭੰਗ ਹੋ ਸਕਦੀ ਹੈ ਤੇ ਮੁੜ ਤੋਂ ਚੋਣਾ ਦਾ ਐਲਾਨ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਅਲਬਾਨੀਜ਼ ਬਿੱਲ ਵਿਰੁੱਧ ਕੀਤੀ ਗਰੀਨ ਪਾਰਟੀ ਦੀ ਵੋਟਿੰਗ ਨੂੰ ਸਰਾਸਰ ਧੋਖੇ ਦਾ ਨਾਮ ਦੇ ਰਹੇ ਹਨ ਅਤੇ ਜੇ ਮੌਜੂਦਾ ਅਲਬਾਨੀਜ਼ ਸਰਕਾਰ ਇਸ ਤਰੀਕੇ ਭੰਗ ਹੁੰਦੀ ਹੈ ਤਾਂ ਇਹ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਬਹੁਤ ਘੱਟ ਹੋਣ ਵਾਪਰੀ ਘਟਨਾ ਸਾਬਿਤ ਹੋਏਗੀ, ਹੁਣ ਤੱਕ ਸਿਰਫ 6 ਵਾਰ ਅਜਿਹਾ ਹੋ ਚੁੱਕਾ ਹੈ।
ਹੈਲਪ ਟੂ ਬਾਏ ਸਕੀਮ ਤਹਿਤ ਅਲਬਾਨੀਜ਼ ਸਰਕਾਰ ਆਰਥਿਕ ਪੱਖੋਂ ਪਿੱਛੜੇ ਆਸਟ੍ਰੇਲੀਆ ਵਾਸੀਆਂ ਨੂੰ ਨਵੇਂ ਘਰਾਂ 'ਤੇ 40% ਅਤੇ ਪੁਰਾਣਾ ਘਰਾਂ 'ਤੇ 30% ਮੱਦਦ ਮੁੱਹਈਆ ਕਰਵਾਉਣਾ ਚਾਹੁੰਦੀ ਸੀ।