Thursday, 21 November 2024
22 September 2024 Australia

ਆਸਟਰੇਲੀਆ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਵਿੱਚ ਕੀਤਾ ਗਿਆ ਪੇਸ਼

ਆਸਟਰੇਲੀਆ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਅਦਾਲਤ ਵਿੱਚ ਕੀਤਾ ਗਿਆ ਪੇਸ਼ - NZ Punjabi News

* ਅਗਲੇ ਮਹੀਨੇ ਸੁਣਾਈ ਜਾਵੇਗੀ ਸਜ਼ਾ *
ਮੈਲਬੌਰਨ : 22 ਸਤੰਬਰ ( ਸੁਖਜੀਤ ਸਿੰਘ ਔਲਖ ) ਬੀਤੇ ਦਿਨੀਂ ਆਸਟਰੇਲੀਆ ਦੇ ਪਰਥ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੁਟਕਾ ਸਾਹਿਬ ਦੀ ਬੇਅਦਬੀ ਕਰਕੇ ਇਸਦੀ ਫੁਟੇਜ ਟਿਕਟੌਕ ਤੇ ਅਪਲੋਡ ਕਰਨ ਦਾ ਦੋਸ਼ੀ ਮੰਨਦਿਆਂ ਖਿਜਰ ਹਯਾਤ ਨਾਮ ਦੀ ਗੰਦਗੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸਨੂੰ ਅਗਲੇ ਮਹੀਨੇ ਸਜ਼ਾ ਸੁਣਾਈ ਜਾਵੇਗੀ ।

ਇਸ ਮੌਕੇ 50 ਤੋਂ ਵੱਧ ਲੋਕ ਜਿਸ ਵਿੱਚ ਸਿੱਖ ਭਾਈਚਾਰੇ ਦੇ ਮੈਂਬਰ ਵੀ ਸ਼ਾਮਿਲ ਸਨ , ਆਰਮਾਡੇਲ ਮੈਜਿਸਟ੍ਰੇਟ ਅਦਾਲਤ ਵਿੱਚ ਹਾਜ਼ਰ ਹੋਏ । ਜਿਸ ਦੌਰਾਨ ਖਿਜ਼ਰ ਹਯਾਤ ਦੇ ਦੋਸ਼ੀ ਮੰਨੇ ਜਾਣ ਪਿੱਛੋਂ ਨਸਲੀ ਵਿਤਕਰਾ ਕਾਨੂੰਨ ਵਿੱਚ ਬਦਲਾਅ ਕੀਤੇ ਜਾਣ ਦੀ ਮੰਗ ਵੀ ਕੀਤੀ ਗਈ।
ਆਸਟ੍ਰੇਲੀਅਨ ਮੀਡਿਆ ਰਿਪੋਰਟਾਂ ਮੁਤਾਬਕ ਉਸਤੇ ਦੋਸ਼ ਲੱਗੇ ਹਨ ਕਿ ਹਯਾਤ ਨੇ 27 ਅਗਸਤ ਨੂੰ ਕੈਨਿੰਗਵੇਲ ਗੁਰਦੁਆਰੇ ਦੇ ਬਾਹਰ ਪਵਿੱਤਰ ਗੁਟਕੇ ਨੂੰ ਜ਼ਮੀਨ 'ਤੇ ਸੁੱਟਦੇ ਹੋਏ, ਆਪਣੇ ਘਰ ਦੇ ਬਾਹਰ ਪੈਰ ਮਾਰਦੇ ਤੇ ਫਿਰ ਪੰਨੇ ਪਾੜਦੇ ਹੋਏ, ਟਾਇਲਟ ਦੇ ਹੇਠਾਂ ਫਲੱਸ਼ ਕਰਦੇ ਹੋਏ ਅਤੇ ਉਨ੍ਹਾਂ ਨੂੰ ਸਾੜਦੇ ਹੋਏ ਕਈ ਵੀਡੀਓ ਬਣਾਏ।

ਆਸਟਰੇਲੀਆ ਵੱਸਦੇ ਸਮੂਹ ਸਿੱਖ ਭਾਈਚਾਰੇ ਵੱਲੋਂ ਇਸ ਘਟਨਾ ਦੀ ਪੁਰਜ਼ੋਰ ਨਿੰਦਾ ਕੀਤੀ ਗਈ ਸੀ ਤੇ ਵੱਖ ਵੱਖ ਸ਼ਹਿਰਾਂ ਵਿੱਚ ਜਬਰਦਸਤ ਰੋਸ ਮਾਰਚ ਵੀ ਕੱਢੇ ਗਏ ਸਨ । ਇਹ ਮੰਨਿਆ ਜਾ ਰਿਹਾ ਹੈ ਕਿ ਗੁਰਬਾਣੀ ਦੀ ਬੇਅਦਬੀ ਦੀ ਇਹ ਆਸਟ੍ਰੇਲੀਆ ਦੇ ਇਤਿਹਾਸ ਦੀ ਅਜਿਹੀ ਪਹਿਲੀ ਘਟਨਾ ਹੈ। ਨਸਲੀ ਤੌਰ 'ਤੇ ਪਰੇਸ਼ਾਨ ਕਰਨ ਦੇ ਇਰਾਦੇ ਦੇ ਇੱਕ ਮਾਮਲੇ ਵਿੱਚ ਦੋਸ਼ੀ ਮੰਨਣ ਤੋਂ ਬਾਅਦ ਦੋਸ਼ੀ ਜੋ ਕਿ ਹਾਕੀਆ ਜੇਲ੍ਹ ਵਿੱਚ ਰਿਮਾਂਡ 'ਤੇ ਸੀ , ਨੂੰ ਦਸ ਹਜ਼ਾਰ ਡਾਲਰ ਦੇ ਨਿੱਜੀ ਮੁਚੱਲਕੇ 'ਤੇ ਸਖਤ ਸ਼ਰਤਾਂ 'ਤੇ ਜ਼ਮਾਨਤ ਦਿੱਤੀ ਗਈ ਸੀ।

ਹਯਾਤ ਉੱਤੇ ਜਿੱਥੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ 'ਤੇ ਵੀ ਪਾਬੰਦੀ ਲਗਾਈ ਗਈ ਹੈ ਉੱਥੇ ਹੀ ਉਸਨੂੰ ਰੋਜ਼ਾਨਾ ਪੁਲਿਸ ਨੂੰ ਰਿਪੋਰਟ ਕਰਨ, ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਦੀ ਪਾਲਣਾ ਕਰਨ ਅਤੇ ਆਸਟ੍ਰੇਲੀਆ ਤੋਂ ਬਾਹਰ ਨਾ ਜਾਣ ਦੇ ਆਦੇਸ਼ ਵੀ ਦਿੱਤੇ ਗਏ ਹਨ । ਸਿੱਖ ਭਾਈਚਾਰੇ ਨੇ ਇਸ ਸਿਲਸਿਲੇ ਵਿੱਚ ਸਖਤ ਸਜ਼ਾ ਦੀ ਮੰਗ ਕੀਤੀ ਹੈ ।

ADVERTISEMENT
NZ Punjabi News Matrimonials