ਮੈਲਬੋਰਨ (ਹਰਪ੍ਰੀਤ ਸਿੰਘ) - ਸਿੱਖ ਭਾਈਚਾਰੇ ਲਈ ਇਹ ਚੰਗੀ ਖਬਰ ਹੈ ਤੇ ਇਸ ਲਈ ਵਿਕਟੋਰੀਆ ਦੀ ਐਲਨ ਜੈਸਿੰਟਾ, ਲੇਬਰ ਸਰਕਾਰ ਦਾ ਧੰਨਵਾਦ ਵੀ ਬਣਦਾ ਹੈ, ਜਿਨ੍ਹਾਂ ਸਿੱਖ ਨੌਜਵਾਨ ਹੈਲਥ ਵਰਕਰਾਂ ਲਈ ਖੁਸ਼ਖਬਰੀ ਭਰੀ ਖਬਰ ਦਿੱਤੀ। ਪ੍ਰੀਮੀਅਰ ਜੈਸਿੰਟਾ ਐਲਨ ਨੇ ਐਲਾਨ ਕੀਤਾ ਹੈ ਕਿ 'ਸਿੱਖ ਠਾਠਾ' ਤਕਨੀਕ ਵਰਤਕੇ ਸਿੱਖ ਨੌਜਵਾਨ ਵਿਕਟੋਰੀਆ ਦੇ ਹਸਪਤਾਲਾਂ ਵਿੱਚ ਆਪਣੀ ਡਿਊਟੀ ਨਿਭਾਅ ਸਕਣਗੇ।
ਇਸ ਲਈ ਇੱਕ ਵਿਸ਼ੇਸ਼ ਟ੍ਰਾਇਲ ਵੀ ਸੈਂਕੜੇ ਸਿੱਖ ਕਰਮਚਾਰੀਆਂ ਦੀ ਮੱਦਦ ਨਾਲ ਹਸਪਤਾਲਾਂ ਵਿੱਚ ਚਲਾਇਆ ਗਿਆ ਸੀ ਤੇ ਠਾਠਾ ਬੰਨਕੇ ਐਨ 95 ਮਾਸਕ ਲਾਕੇ ਡਿਊਟੀ ਨਿਭਾਉਣ ਵਾਲੀ ਤਕਨੀਕ ਬਹੁਤੇ ਕਰਮਚਾਰੀਆਂ 'ਤੇ ਸਫਲ ਰਹੀ ਸੀ। ਇਸ ਤਕਨੀਕ ਨੂੰ ਵਰਤੋਂ ਵਿੱਚ ਲਿਆਉਣ ਦਾ ਮੁੱਖ ਮਕਸਦ ਹੈਲਥ ਵਰਕਰ ਨੂੰ ਕੋਵਿਡ 19 ਵਰਗੀਆਂ ਛੂਤ ਦੀਆਂ ਬਿਮਾਰੀਆਂ ਤੋਂ ਹੈਲਥ ਵਰਕਰ ਨੂੰ ਸਕਿਓਰਟੀ ਸ਼ੀਲਡ ਮੁੱਹਈਆ ਕਰਵਾਉਣਾ ਹੈ।