ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਅਨ ਇਮੀਗ੍ਰੇਸ਼ਨ ਵਿਭਾਗ ਵਲੋਂ ਅੱਜ ਨਵੀਂ ਐਪ 'ਆਸਟ੍ਰੇਲੀਅਨ ਇਮੀ' ਐਪ ਲਾਂਚ ਕੀਤੀ ਗਈ ਹੈ, ਇਸ ਐਪ ਦੀ ਮੱਦਦ ਸਦਕਾ ਫੈਸ਼ਲ ਬਾਇਓਮੀਟਰਿਕ ਕੈਪਚਰ ਤੇ ਵੇਰੀਫੀਕੇਸ਼ਨ ਕੈਪੇਬਿਲਟੀ ਦੀ ਸੁਵਿਧਾ ਹਾਸਿਲ ਕੀਤੀ ਜਾ ਸਕੇਗੀ। ਇਸ ਨਾਲ ਕੁਲੈਕਸ਼ਨ ਸੈਂਟਰਾਂ 'ਤੇ ਜਾਣ ਦੀ ਲੋੜ ਨਹੀਂ ਹੋਏਗੀ। ਇਹ ਸੇਵਾ ਪਹਿਲਾਂ ਫੀਜੀ, ਸਮੋਆ, ਟੋਂਗਾ, ਪਪੁਆ ਨਿਊ ਗੁਨੀਆ ਤੇ ਨਿਊਜੀਲੈਂਡ ਰਹਿੰਦੇ ਥਰਡ ਕੰਟਰੀ ਰਿਹਾਇਸ਼ੀਆਂ ਲਈ ਸ਼ੁਰੂ ਕੀਤੀ ਗਈ ਹੈ।