ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਆਉਣ ਦੇ ਚਾਹਵਾਨ ਭਾਰਤੀਆਂ ਲਈ ਵੱਡੀ ਖੁਸ਼ਖਬਰੀ ਹੈ, ਆਸਟ੍ਰੇਲੀਆ ਨੇ 1 ਅਕਤੂਬਰ ਤੋਂ ਵਰਕ ਹੋਲੀਡੇਅ ਵੀਜਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਤੇ ਹਰ ਸਾਲ 1000 ਵੀਜੇ ਜਾਰੀ ਕੀਤੇ ਜਾਣਗੇ। ਇਸ ਵੀਜੇ ਤਹਿਤ ਤੁਸੀਂ ਕਾਨੂੰਨੀ ਰੂਪ ਵਿੱਚ ਆਸਟ੍ਰੇਲੀਆ ਵਿੱਚ ਕੰਮ ਵੀ ਕਰ ਸਕੋਗੇ। ਭਾਰਤ ਦੇ ਨਾਲ ਚੀਨ ਤੇ ਵੀਅਤਨਾਮ ਨਾਲ ਵੀ ਸਮਝੌਤੇ ਤਹਿਤ ਇਹ ਵੀਜਾ ਸ਼ੁਰੂ ਕੀਤਾ ਗਿਆ ਹੈ। ਇਹ ਵੀਜਾ ਬੇਲੱਟ ਸਿਸਟਮ ਰਾਂਹੀ ਜਾਰੀ ਹੋਏਗਾ, ਭਾਵ ਲੱਕੀ ਡਰਾਅ ਵਾਂਗ। ਇਹ ਸਿਸਟਮ ਉੱਥੇ ਲਾਗੂ ਹੁੰਦਾ ਹੈ, ਜਿੱਥੇ ਐਪਲੀਕੇਸ਼ਨਾਂ ਦੀ ਗਿਣਤੀ ਜਾਰੀ ਕੀਤੇ ਜਾਣ ਵਾਲੇ ਵੀਜਿਆਂ ਤੋਂ ਕਿਤੇ ਵਧੇਰੇ ਹੁੰਦੀ ਹੈ। ਇਸ ਵੀਜੇ ਲਈ $25 ਦੀ ਐਪਲੀਕੇਸ਼ਨ ਫੀਸ ਅਦਾ ਕਰਨੀ ਪਏਗੀ।
ਇਹ ਵੀਜਾ 1 ਸਾਲ ਲਈ ਹੋਏਗਾ ਤੇ ਇਸ ਵੀਜੇ ਤਹਿਤ ਪੜ੍ਹਾਈ, ਟਰੈਵਲ ਜਾਂ ਕੰਮ ਕੀਤਾ ਜਾ ਸਕੇਗਾ। ਵੀਜਾ ਅਪਲਾਈ ਕਰਨ ਲਈ ਉਮਰ 18 ਤੋਂ 30 ਸਾਲ ਤੱਕ ਹੋਣੀ ਜਰੂਰੀ ਹੈ।