ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਕਾਰ ਚਾਲਕਾਂ ਦੀ ਸ਼ਿਕਾਇਤ ਹੈ ਕਿ ਪਾਰਕਿੰਗ ਇੰਸਪੈਕਟਰ ਉਨ੍ਹਾਂ ਨਾਲ ਨਾਜਾਇਜ ਕਰ ਰਹੇ ਹਨ ਅਤੇ ਧੱਕੇ ਨਾਲ ਉਨ੍ਹਾਂ ਦੀ ਗਲਤੀ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਜੁਰਮਾਨੇ ਲਾ ਰਹੇ ਹਨ।
ਨਾਈਨ ਨਿਊਜ ਦੀ ਇੱਕ ਰਿਪੋਰਟ ਵਿੱਚ ਅਜਿਹੇ ਕਈ ਡਰਾਈਵਰ ਸਾਹਮਣੇ ਆਏ ਹਨ, ਜਿਨ੍ਹਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਡਰਾਈਵਰਾਂ ਨੇ ਪ੍ਰੱਤਖ ਰੂਪ ਵਿੱਚ ਆਪਣੇ ਆਪ ਨੂੰ ਨਿਰਦੋਸ਼ ਵੀ ਸਾਬਿਤ ਕੀਤਾ ਹੈ ਤੇ ਪਾਰਕਿੰਗ ਇੰਸਪੈਕਟਰਾਂ ਦੇ ਕੰਮ ਕਰਨ ਦੇ ਢੰਗ ਨੂੰ ਲੈਕੇ ਕਈ ਤਰ੍ਹਾਂ ਦੇ ਸੁਆਲ ਚੁੱਕੇ ਹਨ।
ਅਜਿਹੀ ਹੀ ਇੱਕ ਕਾਰ ਚਾਲਕ ਐਮਾ ਹੋਡਕਿਨਸਨ ਨੇ ਦੱਸਿਆ ਕਿ ਟੂ-ਆਰ ਜ਼ੋਨ ਵਿੱਚ ਓਵਰਸਟੇਅ ਲਈ ਟਿਕਟ ਦਿੱਤੀ ਗਈ ਹੈ, ਜਦਕਿ ਉਸਦੀ ਟਿਕਟ 'ਤੇ ਸਟੈਂਪ ਕੀਤੇ ਸਮੇਂ ਤੋਂ ਉਹ ਸਿਰਫ 40 ਮਿੰਟ ਪਹਿਲਾਂ ਹੀ ਘਰੋਂ ਨਿਕਲੀ ਸੀ ਤੇ ਕਿਸਮਤ ਨਾਲ ਉਸਦੀ ਗਵਾਹੀ ਉਸਦੇ ਘਰ ਪਿੱਛੇ ਲੱਗੇ ਕੈਮਰੇ ਨੇ ਵੀ ਭਰੀ। ਅਜਿਹੇ ਹੋਰ ਕਈ ਡਰਾਈਵਰ ਸਾਹਮਣੇ ਵੀ ਆਏ ਹਨ, ਜਿਨ੍ਹਾਂ ਨੇ ਆਪਣੇ ਨਾਲ ਹੋ ਰਹੇ ਅਜਿਹੇ ਧੱਕੇ ਬਿਆਨ ਕੀਤੇ ਹਨ। ਕੀ ਤੁਸੀਂ ਵੀ ਅਜਿਹੇ ਧੱਕੇ ਦਾ ਸ਼ਿਕਾਰ ਹੋ, ਤਾਂ ਕੁਮੈਂਟ ਕਰੋ?