ਮੈਲਬੋਰਨ (ਹਰਪ੍ਰੀਤ ਸਿੰਘ) - ਯੂਕੇ ਦੀ ਟੈੱਕ ਕੰਪਨੀ ਸੰਮ-ਅੱਪ ਵਲੋਂ ਤਾਜਾ ਜਾਰੀ ਰਿਪੋਰਟ ਅਨੁਸਾਰ ਸਿਡਨੀ ਅਤੇ ਮੈਲਬੋਰਨ ਕ੍ਰਮਵਾਰ 11ਵੇਂ ਤੇ 15ਵੇਂ ਨੰਬਰ 'ਤੇ ਹਨ, ਇਹ ਦੋਨੋਂ ਸ਼ਹਿਰ ਹੀ ਕਾਰੋਬਾਰੀਆਂ ਲਈ ਕਾਰੋਬਾਰ ਕਰਨ ਤੇ ਚੰਗੇ ਲਾਈਫਸਟਾਈਲ ਲਈ ਕਾਫੀ ਮੱਦਦਗਾਰ ਤੇ ਵਧੀਆ ਮੰਨੇ ਗਏ ਹਨ। ਰਿਪੋਰਟ ਅਨੁਸਾਰ ਸਿਡਨੀ ਵਿੱਚ 147 ਤੇ ਮੈਲਬੋਰਨ ਵਿੱਚ 98 ਮਿਲੀਅਨੇਅਰਜ਼ ਰਹਿੰਦੇ ਹਨ। ਸੂਚੀ ਵਿੱਚ ਪਹਿਲੇ ਨੰਬਰ 'ਤੇ ਨਿਊਯਾਰਕ, ਦੂਜੇ ਨੰਬਰ 'ਤੇ ਲੰਡਨ ਤੇ ਤੀਜੇ 'ਤੇ ਦੁਬਈ ਦਾ ਨੰਬਰ ਆਉਂਦਾ ਹੈ।