ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਨੇ ਭਾਰਤੀਆਂ ਲਈ ਇੱਕ ਅਕਤੂਬਰ 2024 ਤੋਂ ਵਰਕ ਹੋਲੀਡੇਅ (ਸਬਕਲਾਸ 462) ਵੀਜਾ ਸ਼ੁਰੂ ਕਰ ਦਿੱਤਾ ਹੈ।ਇਹ ਵੀਜਾ ਦਸੰਬਰ 2022 ਵਿੱਚ ਕੀਤੇ ਆਸਟ੍ਰੇਲੀਆ ਇੰਡੀਆ ਕੋਓਪਰੇਸ਼ਨ ਤੇ ਟਰੇਡ ਐਗਰੀਮੈਂਟ ਤਹਿਤ ਹੋਇਆ ਹੈ। ਵਿਸ਼ੇਸ਼ ਕੋਟੇ ਤਹਿਤ 1000 ਨੌਜਵਾਨ ਜਿਨ੍ਹਾਂ ਦੀ ਉਮਰ 18 ਤੋਂ 30 ਸਾਲ ਵਿਚਾਲੇ ਹੋਏਗੀ ਇਹ ਵੀਜਾ ਅਪਲਾਈ ਕਰ ਸਕਣਗੇ। ਇਸ ਵੀਜੇ ਨੂੰ ਅਪਲਾਈ ਕਰਨ ਲਈ $650 ਦੀ ਫੀਸ ਲੱਗੇਗੀ।
ਵੀਜਾ 1 ਸਾਲ ਲਈ ਹੋਏਗਾ ਤੇ ਇਸ ਸਮੇਂ ਦੌਰਾਨ ਘੁੰਮਣ ਦੇ ਨਾਲ-ਨਾਲ ਐਪਲੀਕੇਂਟ ਪੜ੍ਹਾਈ ਜਾਂ ਕੰਮ ਕਰ ਸਕੇਗਾ। ਵੀਜੇ ਦੀਆਂ ਸ਼ਰਤਾਂ ਤਹਿਤ 4 ਮਹੀਨਿਆਂ ਬਾਅਦ ਇੱਕ ਵਾਰ ਕੰਟਰੀ ਆਉਟ ਕਰਨ ਹੋਏਗੀ ਤੇ ਵੀਜੇ ਦੀ ਮਿਆਦ ਰਹਿਣ ਤੱਕ ਮਲਟੀਪਲ ਐਂਟਰੀ ਲਾਗੂ ਰਹੇਗੀ।
- ਪਾਸਪੋਰਟ ਦੇ ਨਾਲ ਪੇਨ ਕਾਰਡ ਦਾ ਹੋਣਾ ਲਾਜਮੀ ਹੋਏਗਾ।
- ਵੀਜੇ ਇੱਕ ਡਰਾਅ ਤਹਿਤ ਕੱਢੇ ਜਾਣਗੇ ਜਿਸ ਲਈ ਰਜਿਸਟ੍ਰੇਸ਼ਨ ਫੀਸ $25 ਹੋਏਗੀ।
- ਭਾਰਤੀ ਪਾਸਪੋਰਟ ਧਾਰਕ ਆਸਟ੍ਰੇਲੀਆ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਮਾਈਇਮੀ ਅਕਾਉਂਟ ਰਾਂਹੀ ਵੀਜਾ ਪ੍ਰੀ-ਐਪਲੀਕੇਸ਼ਨ ਰਜਿਸਟ੍ਰੇਸ਼ਨ ਪ੍ਰੋਸੈਸ ਵਾਸਤੇ ਰਜਿਸਟਰ ਹੋ ਸਕਦੇ ਹਨ। ਰਜਿਸਟ੍ਰੇਸ਼ਨਾਂ ਬੰਦ ਹੋਣ ਤੋਂ ਬਾਅਦ ਡਰਾਅ ਰਾਂਹੀ ਵੀਜਾ ਅਪਲਾਈ ਕਰਨ ਲਈ ਐਪਲੀਕੇਂਟ ਨੂੰ ਸੰਪਰਕ ਕੀਤਾ ਜਾਏਗਾ।
ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਡਾ ਐਪਲੀਕੇਸ਼ਨ ਸਟੇਟਸ 'ਰੀਸੀਵਡ' ਦਿਖਾਏਗਾ ਤੇ ਜੇ ਇਹ 'ਸਿਲੇਕਟਡ' ਦਿਖਾਉਂਦਾ ਹੈ ਤਾਂ ਹੀ ਤੁਸੀਂ ਵੀਜਾ ਅਪਲਾਈ ਕਰ ਸਕਦੇ ਹੋ, ਪਰ ਉਸ ਲਈ ਤੁਹਾਨੂੰ ਲੋੜੀਂਦੇ ਡਾਕੂਮੈਂਟਸ ਤੇ ਫੀਸ 28 ਦਿਨਾਂ ਦੇ ਅੰਦਰ ਸਬਮਿਟ ਕਰਨੇ ਲਾਜਮੀ ਹੋਣਗੇ। ਜੇ ਸਭ ਠੀਕ ਰਹਿੰਦਾ ਹੈ ਤਾਂ ਤੁਹਾਨੂੰ 1 ਸਾਲ ਲਈ ਵੀਜਾ ਮਿਲ ਜਾਏਗਾ।