ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਬਰਵਿੱਕ ਦੇ ਰਹਿਣ ਵਾਲੇ ਬਲਜੀਤ ਸਿੰਘ ਨਾਲ ਇੱਕ ਅਜੀਬ ਵਾਕਿਆ ਵਾਪਰਿਆ ਹੈ ਤੇ ਇਸ ਲਈ ਬਲਜੀਤ ਦੀ ਹਰ ਪਾਸੇ ਵਾਹ-ਵਾਹ ਹੋ ਰਹੀ ਹੈ। ਦਰਅਸਲ ਬਲਜੀਤ ਸਿੰਘ ਨੂੰ ਬੈਂਕ ਦੀ ਗਲਤੀ ਕਾਰਨ ਅਜਿਹੇ ਖਾਤੇ ਦਾ ਅਕਸੈਸ (ਆਈ ਡੀ ਤੇ ਪਾਸਵਰਡ) ਮਿਲ ਗਿਆ, ਜਿਸ ਵਿੱਚ ਕਰੀਬ ਅੱਧਾ ਮਿਲੀਅਨ ਡਾਲਰ ਪਏ ਸਨ, ਕਿਉਂਕਿ ਬਲਜੀਤ ਸਿੰਘ ਕੋਲ ਇਸ ਖਾਤੇ ਦਾ ਅਕਸੈਸ ਵੀ ਸੀ, ਇਸ ਲਈ ਉਹ ਇਸ ਪੈਸੇ ਨੂੰ ਕਿਤੇ ਵੀ ਟ੍ਰਾਂਸਫਰ ਕਰ ਸਕਦਾ ਸੀ। ਪਰ ਉਸਨੇ ਅਜਿਹਾ ਬਿਲਕੁਲ ਵੀ ਨਾ ਕਰਨ ਦੀ ਸੋਚੀ ਤੇ ਬੈਂਕ ਜਾਕੇ ਇਸ ਬਾਰੇ ਬੈਂਕ ਅਧਿਕਾਰੀਆਂ ਨੂੰ ਸੂਚਿਤ ਕੀਤਾ। ਛਾਣਬੀਣ ਹੋਣ 'ਤੇ ਇਹ ਮਾਮਲਾ ਮਿਸਟੇਕਨ ਆਈਡੈਂਟਟੀ ਦਾ ਨਿਕਲਿਆ। ਪਰ ਸੱਚਮੁੱਚ ਤਾਰੀਫ ਬਣਦੀ ਹੈ ਬਲਜੀਤ ਸਿੰਘ ਦੀ, ਜਿਸਨੇ ਇੱਕ ਵੀ ਪੈਸੇ 'ਤੇ ਮਨ ਬੇਇਮਾਨ ਨਹੀਂ ਕੀਤਾ।