ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਰਾਇਲ ਸ਼ੋਅ ਤੋਂ ਜੇ ਤੁਸੀਂ ਲਾਈਟਅੱਪ ਬਟਰਫਲਾਈ ਵਿੰਗਸ, ਹੈਡਬੈਂਡਸ, ਵੈਂਡਸ ਖ੍ਰੀਦੇ ਹਨ ਤਾਂ ਤੁਰੰਤ ਇਨ੍ਹਾਂ ਨੂੰ ਵਾਪਿਸ ਕਰੋ, ਕਿਉਂਕਿ ਇਨ੍ਹਾਂ ਸਾਰੇ ਖਿਡੌਣਿਆਂ ਵਿੱਚ ਬਟਨ ਬੈਟਰੀਆਂ ਲੱਗੀਆਂ ਹਨ, ਜਿਨ੍ਹਾਂ ਨੂੰ ਬੱਚਾ ਆਸਾਨੀ ਨਾਲ ਨਿਗਲ ਸਕਦਾ ਹੈ ਤੇ ਇਸ ਕਾਰਨ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ ਤੇ ਇੱਥੋਂ ਤੱਕ ਕਿ ਮੌਤ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਐਲੀਅਨ ਟੋਏ, ਯੋਯੋ ਵਾਟਰਬਾਲ ਨੂੰ ਵੀ ਵਾਪਿਸ ਕਰਨ ਦੇ ਦਿਸ਼ਾ-ਨਿਰਦੇਸ਼ ਹਨ।